ਅੱਜ ਦਾ ਯੱੁਗ ਕਿਸੇ ਵਿਸ਼ੇਸ਼ ਕੋਰਸ ਵਿੱਚ ਨਿਪੁੰਨਤਾ ਦਾ ਹੈ ਅਤੇ ਤਾਂ ਹੀ ਮਨ ਮੁਤਾਬਿਕ ਰੁਜ਼ਗਾਰ ਉਪਲਬਧ ਹੁੰਦਾ ਹੈ।
ਮਾਸ ਕਮਿਊਨੀਕੇਸ਼ਨ ਕੀ ਹੈ? ਇਹ ਇਕ ਬਹੁਤ ਹੀ ਵਿਸਥਾਰਤ ਖੇਤਰ ਹੈ, ਜਿਸ ਵਿਚ ਪ੍ਰਿੰਟ ਮੀਡੀਆ ਅਤੇ ਇਲੈਕਟ੍ਰਾਨਿਕ ਮੀਡੀਆ ਸ਼ਾਮਿਲ ਹੈ। ਇਸ ਦੇ ਇਲਾਵਾ ਜਰਨਲਿਜ਼ਮ, ਥਿਏਟਰ, ਫੋਟੋਗ੍ਰਾਫੀ, ਮਾਡਲਿੰਗ, ਐਕਟਿੰਗ, ਸੰਵਾਦ ਅਤੇ ਪਟਕਥਾ ਲੇਖਨ, ਡਾਇਰੈਕਸ਼ਨ, ਨ੍ਰਿਤ ਅਤੇ ਸੰੰਗੀਤ ਸਿਨੇਮਾਟੌਗ੍ਰਾਫੀ ਅਤੇ ਐਡੀਟਿੰਗ ਆਦਿ ਇਸ ਦੇ ਮਹੱਤਵਪੂਰਨ ਖੇਤਰ ਹਨ। ਉਹ ਹਨ ਬੈਚਲਰਜ਼ ਅਤੇ ਮਾਸਟਰਜ਼ ਲੈਵਲ। ਇਹ ਕੋਰਸ ਦਿੱਲੀ ਅਤੇ ਹੋਰ ਸਥਾਨਾਂ ਤੇ ਵੱਖ ਵੱਖ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵਿਚ ਪੜ੍ਹਾੲੈ ਜਾਂਦੇ ਹਨ ਪਰੰਤੂਕੇਵਲ ਮਾਸ ਕਮਿਊਨੀਕੇਸ਼ਨ ਦਾ ਕੋਰਸ ਕਰਨ ਦਾ ਜਿ਼ਆਦਾ ਲਾਭ ਤਾਂ ਹੀ ਮਿਲ ਪਾਉਂਦਾ ਹੈ ਜਦੋਂ ਤੁਸੀਂ ਕਿਸੇ ਵਿਸ਼ੇਸ਼ ਖੇਤਰ ਵਿਚ ਮੁਹਾਰਤ ਹਾਸਲ ਕਰੋ, ਜਿਉਂਕਿ ਅੱਜ ਦਾ ਯੱੁਗ ਕਿਸੇ ਵਿਸ਼ੇਸ਼ ਕੋਰਸ ਵਿਚ ਨਿਪੁੰਲਤਾ ਦਾ ਹੈ ਅਤੇ ਤਾਂ ਹੀ ਮਨ ਮੁਤਾਬਿਕ ਰੁਜ਼ਗਾਰ ਉਪਲਬਧ ਹੋ ਪਾਉਂਦਾ ਹੈ।
ਅੱਜ ਤਕਰੀਬਨ ਹਰ ਸੰਸਥਾ ਵਿਚ ਚਾਹੇ ਉਹ ਸਰਕਾਰੀ ਹੋਵੇ ਜਾਂ ਗੈਰ ਸਰਕਾਰੀ ਹਰੇਕ ਬੈਚ ਵਿਚ ਆਮ ਤੌਰ ਤੇ 45 ਤੋਂ 60 ਵਿਦਿਆਰਥੀ ਹੁੰਦੇ ਹਨ ਅਤੇ ਸਭ ਨੂੰਪ੍ਰੈਕਟੀਕਲ ਟ੍ਰੇਨਿੰਗ ਦੇਣਾ ਸੰਭਵ ਨਹੀਂ ਹੋ ਪਾਉਂਦਾ ਹੈ। ਇਹ ਕੋਰਸਿਜ਼ ਜਿ਼ਆਦਾਤਰ ਥਿਊਰੀ ਪਾਠਕ੍ਰਮ ਤੇ ਹੀ ਨਿਰਭਰ ਹੁੰਦੇ ਹਨ। ਜੋ ਅਕਾਦਮਿਕ ਕੌਂਸਲ ਦੇ ਮੈਂਬਰਾਂ ਦੁਆਰਾ ਨਿਰਧਾਰਤ ਕੀਤੇ ਜਾਂਦੇ ਹਨ ਅਤੇ ਉਹ ਲੋਕ ਇੰਡਸਟOੀ ਵਿਚ ਕੰਮ ਨਹੀਂ ਕਰਦੇ ਹੁੰਦੇ ਹਨ। ਇਸੇ ਲਈ ਪ੍ਰੈਕਟੀਕਲ ਅਨੁਭਵ ਦੀ ਕਮੀ ਰਹਿ ਜਾਂਦੀ ਹੈ। ਵੈਸੇ ਹੀ ਅੱਜ ਦੇ ਪ੍ਰਗਤੀਸ਼ੀਲ ਅਤੇ ਤਕਨੀਕੀ ਦ੍ਰਿਸ਼ਟੀ ਨਾਲ ਉੱਨਤ ਇਸ ਖੇਤਰ ਵਿਚ ਨੇਕਾਂ ਨਵੀਆਂ ਖੋਜਾਂ ਅਤੇ ਅਡਵਾਂਸਮੈਂਟ ਹੋ ਰਹੀਆਂ ਹਨ। ਅਜਿਹੇ ਸਮੇਂ ਵਿਚ ਪ੍ਰੈਕਟੀਕਲ ਅਨੁਭਵ ਅਤੇ ਮੁਹਾਰਤ ਜ਼ਰੂਰੀ ਹੈ ਤਾਂ ਜੋ ਸਮਾਂ ਅਤੇ ਸਮਾਜਿਕ ਬਣਤਰ ਦੇ ਅਨੁਸਾਰ ਮਨਚਾਹਿਆ ਰੁਜ਼ਗਾਰ ਪ੍ਰਾਪਤ ਕੀਤਾ ਜਾ ਸਕੇ। ਅਜਿਹੇ ਸਮੇਂ ਵਿਚ ਸੈਂਟO ਫਾਰ ਰਿਸਰਚ ਇਨ ਆਰਟ ਆਫ ਫਿਲਮ ਐਂਡ ਟੈਲੀਵੀਜ਼ਨ (ਕ੍ਰਾਫਟ) ਇਕ ਅਜਿਹੀ ਸੰਸਥਾ ਹੈ ਜੋ ਦਿੱਲੀ ਵਿਚ ਸਥਿਤ ਹੈ ਅਤੇ ਫਿਲਮ ਐਂਡ ਟੈਲੀਵੀਜ਼ਨ ਇੰਸਟੀਚਿਊਟ ਦੁਆਰਾ ਸਥਾਪਿਤ ਕੀਤਾ ਗਿਆ ਹੈ ਜੋ ਦਿੱਲੀ ਵਿਚ ਸਥਿਤ ਹੈ ਅਤੇ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਪੂਨੇ (ਐਫ ਟੀ ਆਈ ਆਈ) ਤੋਂ ਸਿਖਲਾਈ ਪ੍ਰਾਪਤ ਕੀਤੇ ਹੋਏ ਗ੍ਰੈਜੁਏਟਸ ਦੁਅਰਾ ਸਥਾਪਿਤ ਕੀਤਾ ਗਿਆ ਹੈ, ਜਿਨ੍ਹਾਂ ਨੂੰਮੁੰਬਈ ਦੀ ਫਿਲਮ ਅਤੇ ਟੈਲੀਵਿਜ਼ਨ ਇੰਡਸਟਰੀ ਦਾ ਪ੍ਰੈਕਟੀਕਲ ਤਜਰਬਾ ਹੈ, ਕਿਉਂਕਿ ਉਹ ਲੋਕ ਕੰਮ ਕਰਦੇ ਹਨ। ਇਸ ਸੰਸਥਾ ਦੇ ਬੋਰਡ ਮੈਂਬਰਜ਼ ਅਨੇਕਾਂ ਸਫਲ ਫਿਲਮਾਂ ਦੇ ਨਿਰਮਾਣ ਵਿਚ ਲੱਗੇ ਰਹੇ ਹਨ। ਇਸ ਦੇ ਨਤੀਜੇ ਵਜੋਂ ਇਸ ਸੰਸਥਾ ਦੇ ਪਾਠਕ੍ਰਮ ਵਿਚ ਪ੍ਰੈਕਟੀਕਲ ਟ੍ਰੇਨਿੰਗ ਤੇ ਖਾਸ ਤੌਰ ਤੇ ਧਿਆਨ ਰੱਖਿਆ ਜਾਂਦਾ ਹੈ। ਸੰਸਥਾ ਦੇ ਫਾਊਂਡਰ ਮੈਂਬਰ ਅਤੇ ਡਾਇਰੈਕਟਰ ਸ੍ਰੀ ਨਰੇਸ਼ ਸ਼ਰਮਾ ਦਾ ਮੰਨਣਾ ਹੈ, ਅਸੀਂ ਇੰਡਸਟਰੀ ਦੇ ਪ੍ਰੈਕਟੀਕਲ ਅਨੁਭਵ ਦੇ ਮਹੱਤਵ ਨੂੰਮਹਿਸੂਸ ਕੀਤਾ ਹੈ ਅਤੇ ਇਸੇ ਕਾਰਨ ਇੰਡਸਟਰੀ ਦੇ ਲਈ ਕੁਸ਼ਲ ਅਤੇ ਅਨੁਭਵੀ ਲੋਕਾਂ ਨੂੰਤਿਆਰ ਕਰਨ ਦੇ ਲਈ ਇੰਡਸਟਰੀ ਵਿਚ ਲੱਗੇ ਅਤੇ ਅਨੁਭਵੀ ਲੋਕਾਂ ਦੁਆਰਾ ਟ੍ਰੇਨਿੰਗ ਵਰਕਸ਼ਾਪ ਸੈਮੀਨਾਰਾਂ ਆਦਿ ਦਾ ਆਯੋਜਨ ਸਮੇਂ ਸਮੇਂ ਤੇ ਕਰਵਾਇਆ ਜਾਂਦਾ ਹੈ। ਕ੍ਰਾਫਟ ਇਕ ਗੈਰ ਸਰਕਾਰੀ, ਨਾਨ ਪ੍ਰਾਈਫੇਟ ਅਤੇ ਚੈਰੀਟੇਬਲ ਸੰਸਥਾ ਦੇ ਰੂਪ ਵਿਚ ਦਿੱਲੀ ਵਿਚ ਰਜਿਸਟਰਡ ਹੈ ਅਤੇ ਇਸ ਦਾ ਉਦੇਸ਼ ਬਾਰ੍ਹਵੀਂ ਅਤੇ ਗ੍ਰੈਜੂਏਟ ਨੂੰਉਨ੍ਹਾਂ ਦੀ ਇੱਛਾ ਦੇ ਅਨੁਸਾਰ ਘੱਟ ਖਰਚ ਅਤੇ ਸਫਲ ਅਤੇ ਆਕਰਸ਼ਕ ਰੁਜ਼ਗਾਰ ਪ੍ਰਦਾਨ ਕਰਵਾਉਣਾ ਹੈ।
ਸ੍ਰੀ ਨਰੇਸ਼ ਸ਼ਰਮਾ ਦੇ ਅਨੁਸਾਰ ਇਸ ਸੰਸਥਾ ਤੋਂ ਸਿਖਲਾਈ ਪ੍ਰਾਪਤ ਵਿਦਿਆਰਥੀ ਅੱਜ ਅਨੇਕਾਂ ਪ੍ਰਸਿੱਧ ਟੀ ਵੀ ਚੈਨਲਾਂ ਵਿਚ ਨਿਊਜ਼ ਰੀਡਰ, ਐਂਕਰ, ਕੈਮਰਾਮੈਨ, ਐਡੀਟਰ ਆਦਿ ਦੇ ਤੌਰ ਤੇ ਲੱਗੇ ਹੋਏ ਹਨ। ਇਹ ਚੈਨਲ ਹਨ, ਜ਼ੀ ਟੀ ਵੀ, ਸਟਾਰ ਟੀਵੀ, ਇੰਡੀਆ ਟੀ ਵੀ, ਸੋਨੀ ਟੀ ਵੀ ਆਦਿ। ਪ੍ਰਵੇਸ਼ ਲਈ ਕਈ ਸੰਸਥਾਵਾਂ ਬਾਰ੍ਹਵੀਂ ਅਤੇ ਗ੍ਰੈਜੂਏਟਸ ਨੂੰਸੱਦਾ ਦਿੰਦੇ ਹਨ, ਜਿੰਨ੍ਹਾਂ ਨੂੰਮਾਸਕਮਿਊਨੀਕੇਸ਼ਨ ਦੇ ਖੇਤਰ ਨਾਲ ਪਿਆਰ ਹੋਵੇ ਅਤੇ ਉਹ ਸਫਲ ਭਵਿੱਖ ਬਣਾਉਣਾ ਚਾਹੁੰਦੇ ਹੋਣ ਤਾਂ ਉਹ ਇਸ ਵੱਲ ਧਿਆਨ ਦੇ ਸਕਦੇ ਹਨ।
ਸੰਸਥਾਵਾਂ
- ਸੈਂਟਰ ਫਾਰ ਰਿਸਰਚ ਇਨ ਆਰਟ ਆਫ ਫਿਲਮ ਐਂਡ ਟੈਲੀਵਿਜ਼ਨ (ਕ੍ਰਾਫਟ), ਸਿਰੀਫੋਰਟ ਕਾਲਜ (ਤੀਜ਼ੀ ਮੰਜਿ਼ਲ), ਸੈਕਟਰ 25 ਰੋਹਿਨੀ, ਦਿੱਲੀ 110085। ਫੋਨ – 011 32416868, 32916868
ਮਾਸ ਕਮਿਊਨੀਕੇਸ਼ਨ ਦੇ ਟ੍ਰੇਨਿੰਗ ਦੇ ਲਈ ਕੁਝ ਹੋਰ ਸੰਸਥਾਵਾ ਦੇ ਨਾਂਅ ਹੇਠ ਲਿਖੇ ਹਨ
- ਭਾਰਤੀਯ ਵਿਤਿਆ ਭਵਨ, ਕੇ ਼ ਜੀ ਼ ਮਾਰਗ, ਨਵੀਂ ਦਿੱਲੀ 110001
- ਇੰਡੀਅਨ ਸਕੂਲ ਆਫ ਮਾਸ ਕਮਿਊਨੀਕੇਸ਼ਨ ਅਰੁਣਾ ਆਸਫ ਅਲੀ ਮਾਰਗ, ਨਵੀਂ ਦਿੱਲੀ।
- ਮਾਖਨ ਲਾਲ ਚਤੁਰਵੇਦੀ ਕਾਲਜ ਆਫ ਜਰਨਲਿਜ਼ਮ, ਭੋਪਾਲ।
(ਲੇਖਕ – ਅਸ਼ੋਕ ਅਗਰਵਾਲ)