ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਨ.ਸੀ.ਸੀ ਕੈਡਿਟਸ ਨੇ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਦੀ 80ਵੀਂ ਜਯੰਤੀ ਪੂਰੇ ਉਤਸ਼ਾਹ ਨਾਲ ਮਨਾਈ। ਵਿਦਿਆਰਥੀਆਂ ਨੇ ਸਕੂਲ ਦੀ ਸਵੇਰ ਦੀ ਸਭਾ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ 1971 ਦੀ ਜੰਗ ਵਿੱਚ ਸਰਵਉੱਚ ਕੁਰਬਾਨੀਆਂ ਦਿੱਤੀਆਂ ਸਨ। ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਪਰਮ ਵੀਰ ਚੱਕਰ ਨਾਲ ਸਨਮਾਨਤ ਹੋਣ ਵਾਲੇ ਭਾਰਤੀ ਹਵਾਈ ਸੈਨਾ ਦਾ ਇਕਲੌਤਾ ਮੈਂਬਰ ਸਨ। ਉਹ 1971 ਦੀ ਜੰਗ ਵਿੱਚ ਆਪਣੇ ਪ੍ਰਦਰਸ਼ਨੀਆਂ ਲਈ ਜੰਮੂ—ਕਸ਼ਮੀਰ ਦੇ ਮੁਕਤੀਦਾਤਾ ਵਜੋਂ ਵੀ ਜਾਣੇ ਜਾਂਦੇ ਹਨ। ਇਸ ਮੌਕੇ ਐਨ.ਸੀ.ਸੀ ਕੈਡਿਟ ਗੁਰਜੋਤ ਕੌਰ ਅਤੇ ਦ੍ਰਿਸ਼ਟੀ ਨੇ ਉਨ੍ਹਾਂ ਦੀ ਜਿੰਦਗੀ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ । ਏ.ਐਨ.ਓ ਸਤਬੀਰ ਸਿੰਘ ਨੇ ਉਨ੍ਹਾਂ ਦੀਆਂ ਬਹਾਦਰੀਆਂ ਬਾਰੇ ਵਿਦਿਆਥੀਆਂ ਨੂੰ ਜਾਣੂ ਕਰਵਾਇਆ।