ਮਨੁੱਖੀ ਜੀਵਨ ਲਈ ਪਾਣੀ, ਮਿੱਟੀ ਅਤੇ ਵਾਤਾਵਰਨ ਨੂੰ ਬਚਾਉਣਾ ਅਤੇ ਸ਼ੁੱਧ ਰੱਖਣਾ ਬਹੁਤ ਜ਼ਰੂਰੀ – ਭਗਵਾਨ ਦਾਸ ਗੁਪਤਾ

ਪੌਦੇ ਲਗਾਉਂਦੇ ਹੋਏ ਵਾਤਾਵਰਨ ਪ੍ਰੇਮੀ ਭਗਵਾਨ ਦਾਸ ਗੁਪਤਾ, ਏਕਮਜੋਤ ਕੌਰ, ਜੇ.ਕੇ.ਜਿੰਦਲ, ਸਰੋਜ ਗਰਗ ਤੇ ਪਾਰਕ ਸੁਸਾਇਟੀ ਦੇ ਮੈਂਬਰ।

ਬਾਬਾ ਆਲਾ ਸਿੰਘ ਪਾਰਕ ਸਰਹਿੰਦ ਰੋਡ ਵਿਖੇ ” ਰੁੱਖ ਲਗਾੳ ਵਾਤਾਵਰਨ ਬਚਾੳ ” ਮੁਹਿੰਮ ਤਹਿਤ ਪੌਦੇ ਲਗਾਏ
” ਮਨੁੱਖੀ ਜੀਵਨ ਲਈ ਪਾਣੀ, ਮਿੱਟੀ ਅਤੇ ਵਾਤਾਵਰਨ ਨੂੰ ਬਚਾਉਣਾ ਤੇ ਸ਼ੁੱਧ ਰੱਖਣਾ ਬਹੁਤ ਜ਼ਰੂਰੀ ਹੈ ” ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜਸੇਵੀ ਵਾਤਾਵਰਨ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁਪਤਾ ਸਰਪ੍ਰਸਤ ਰੈਡ ਕਰਾਸ ਸੁਸਾਇਟੀ ਪਟਿਆਲਾ ਨੇ ਬਾਬਾ ਆਲਾ ਸਿੰਘ ‌ਪਾਰਕ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਬਾਬਾ ਆਲਾ ਸਿੰਘ ਅਤੇ ਵਾਤਾਵਰਨ ਪਾਰਕ ਪਾਰਕ ਵਿਖੇ ” ਰੁੱਖ ਲਗਾੳ ਵਾਤਾਵਰਨ ਬਚਾੳ ” ਮੁਹਿੰਮ ਤਹਿਤ ਵਣ ਮਹਾਂਉਤਸਵ ਮਨਾਉਣ ਲਈ ਰੱਖੇ ਇੱਕ ਪ੍ਰੋਗਰਾਮ ਮੌਕੇ ਬੋਲਦਿਆਂ ਕੀਤਾ।
ਪਾਰਕ ਵਿੱਚ ਰੋਜ਼ਾਨਾ ਸੈਰ ਕਰਨ ਵਾਲੇ ਸਿਹਤ ਪ੍ਰੇਮੀਆਂ ਤੇ ਸਮੂੰਹ ਮੈਂਬਰਾਂ ਵਲੋਂ ਮੈਡਮ ਮਾਨੀ ਅਰੋੜਾ ਚੀਫ਼ ਜੁਡੀਸ਼ਅਲ ਮੈਜਿਸਟ੍ਰੇਟ ਕਮ ਸੈਕਟਰੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਦੇ ਸਹਿਯੋਗ ਨਾਲ ਫ਼ਲ ਅਤੇ ਛਾਂ-ਦਾਰ ਪੌਦੇ ਲਗਾਏ ਗਏ। ਮੈਂਬਰਾਂ ਨੇ ਲਗਾਏ ਗਏ ਪੌਦਿਆਂ ਦੀ ਸੇਵਾ, ਸਾਂਭ ਸੰਭਾਲ,‌ ਰਾਖੀ ਕਰਨ, ਪਾਣੀ ਤੇ ਖਾਦ ਆਦਿ ਦੇਣ ਤੋਂ ਇਲਾਵਾ ਪਾਣੀ ਤੇ ਵਾਤਾਵਰਨ ਦੀ ਸੰਭਾਲ ਕਰਨ ਦੀ ਵੀ ਸਹੁੰ ਚੁੱਕੀ।
ਉੱਘੇ ਸਮਾਜਸੇਵੀ ਵਾਤਾਵਰਨ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁਪਤਾ ਨੇ ਪਤਵੰਤਿਆਂ ਅਤੇ ਸਮੂੰਹ ਮੈਂਬਰਾਂ ਤੇ ਸੈਰ ਪ੍ਰੇਮੀਆਂ ਦਾ ਸਵਾਗਤ ਕਰਦਿਆਂ ਆਖਿਆ ਕਿ ਵੱਧ ਰਹੇ ਪ੍ਰਦੂਸ਼ਣ ਕਾਰਨ ਸਾਡਾ ਵਾਤਾਵਰਨ ਕਾਫੀ ਗੰਧਲਾਂ ਹੋ ਰਿਹਾ ਹੈ ਤੇ ਖੇਤਾਂ ਵਿੱਚ ਰਸਾਇਣਕ ਖਾਦਾਂ ਤੇ ਪੈਸਟੀਸਾਈਡ ਦੀ ਲੋੜ ਤੋਂ ਵੱਧ ਵਰਤੋਂ ਨਾਲ ਸਾਡੀ ਮਿੱਟੀ ਵੀ ਪਲੀਤੀ ਜਾ ਰਹੀ ਹੈ। ਜ਼ਮੀਨ ਹੇਠਲਾ ਪਾਣੀ ਖ਼ਤਮ ਹੋਣ ਦੇ ਕਗਾਰ ਵੱਲ ਵੱਧ ਰਿਹਾ ਹੈ ਜੋਕਿ ਇੱਕ ਗੰਭੀਰ ਚਿੰਤਾਂ ਦਾ ਵਿਸ਼ਾ ਹੈ। ਸਾਡੇ ਜੀਵਨ ਲਈ ਅਨਮੋਲ ਪੀਣ ਵਾਲੇ ਸਾਫ ਸੁਥਰੇ ਪਾਣੀ ਦੀ ਦਿਨੋਂ ਦਿਨ ਘਾਟ ਮਹਿਸੂਸ ਹੋ ਰਹੀ ਹੈ। ਚੰਗੇ ਮਨੁੱਖੀ ਜੀਵਨ ਲਈ ਵਾਤਾਵਰਨ, ਮਿੱਟੀ ਅਤੇ ਪਾਣੀ ਨੂੰ ਬਚਾਉਣ ਦੀ ਜ਼ਰੂਰਤ ਹੈ। ਇਸ ਲਈ ਸੱਭਨਾਂ ਨੂੰ ਮਿਲਕੇ ਹੰਭਲਾ ਮਾਰਨ ਦੀ ਲੋੜ ਹੈ। ੳਹਨਾਂ ਨੇ ਲੋਕਾਂ ਨੂੰ 20 ਜੁਲਾਈ ਨੁੰ ਪੰਜਾਬ ਵਾਤਾਵਰਨ ਦਿਵਸ ਮਨਾਉਣ ਦੀ ਵੀ ਅਪੀਲ ਕੀਤੀ ਅਤੇ ਸਹਿਯੋਗ ਕਰਨ ਤੇ ਪਾਰਕ ਦੀ ਪ੍ਰਬੰਧਕ ਕਮੇਟੀ ਤੇ ਸਮੂੰਹ ਯੋਗਾ ਸਾਧਕਾਂ ਅਤੇ ਪਾਰਕ ਵਿੱਚ ਰੋਜ਼ਾਨਾ ਸੈਰ ਕਰਨ ਵਾਲੇ ਸਿਹਤ ਪ੍ਰੇਮੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਕ ਰਾਜ ਗੁਪਤਾ, ਸਟੇਟ ਤੇ ਗਵਰਨਰ ਐਵਾਰਡੀ ਏਕਮਜੋਤ ਕੌਰ, ਸਤਿੰਦਰ ਕੌਰ, ਸਰੋਜ ਗਰਗ, ਹਰਬੰਸ ਲਾਲ ਬਾਂਸਲ, ਅਮਨਦੀਪ ਸਿੰਘ ਬਿਊਟੀ, ਇਸੂ਼ ਗਿੱਲ,ਮੇਘ ਸਿੰਘ, ਅਰੁਨ ਜੈਨ, ਜਗਵਿੰਦਰ ਕੌਰ,ਤਾਪਸੀ, ਸੁਨੀਤਾ, ਰਿੰਪੀ ਗਰਗ ਅਤੇ ਸਚਿਨ ਸਿੰਗਲਾ ਹਾਜ਼ਰ ਸਨ।

Leave a Reply

Your email address will not be published. Required fields are marked *