ਪਟਿਆਲਾ 11 ਮਈ ਗੁਰੂ ਹਰਕਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸ਼ੇਰੇ ਪੰਜਾਬ ਮਾਰਕਿਟ ਪਟਿਆਲਾ ਵਿਖੇ ਵਿਦਿਆਰਥੀਆਂ, ਅਧਿਆਪਕਾਂ ਅਤੇ ਉਨ੍ਹਾਂ ਰਾਹੀਂ ਮਾਪਿਆਂ ਨੂੰ ਜਾਗਰੂਕ ਕਰਨ ਲਈ ਭਾਈ ਘਨ੍ਹਈਆ ਜੀ, ਸਵਿਟਜ਼ਰਲੈਂਡ ਦੇ ਵਾਸੀ ਸਰ ਜੀਨ ਹੈਨਰੀ ਡਿਊਨਾ ਅਤੇ ਫਲੋਰੈਂਸ ਨਾਈਟਿੰਗੇਲ ਦੇ ਯਤਨਾਂ, ਵਿਚਾਰਾਂ ਰਾਹੀਂ ਸੈਨਿਕਾਂ ਨਾਗਰਿਕਾਂ ਅਤੇ ਸਰਬੱਤ ਦੇ ਭਲੇ, ਮਾਨਵਤਾ ਨੂੰ ਪ੍ਰੇਮ, ਹਮਦਰਦੀ, ਨਿਮਰਤਾ, ਸ਼ਹਿਣਸ਼ੀਲਤਾ ਰਾਹੀਂ ਸਨਮਾਨ, ਖੁਸ਼ੀਆਂ,ਇੱਜ਼ਤ, ਦੇਣ ਦੀਆਂ ਭਾਵਨਾਵਾਂ ਉਤਸ਼ਾਹਿਤ ਹੋਈਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਾਇਰੈਕਟਰ ਸ੍ਰੀਮਤੀ ਜਸਵਿੰਦਰ ਕੌਰ ਦਰਦੀ ਨੇ ਕੀਤਾ । ਉਨਾਂ ਦੱਸਿਆ ਕਿ ਜੰਗ ਦੇ ਮੈਦਾਨ ਵਿੱਚ ਚਲਦੀਆਂ ਗੋਲੀਆਂ, ਤੀਰ ਤਲਵਾਰਾਂ ਘੋੜਿਆਂ ਅਤੇ ਹਾਥੀਆਂ ਵਲੋਂ ਕੀਤੀ ਜਾ ਰਹੀ ਦੁਸ਼ਮਣਾਂ ਦੀ ਤਬਾਹੀ ਦੌਰਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਸ਼ੀਰਵਾਦ ਸਦਕਾ ਭਾਈ ਘਨ੍ਹਈਆ ਜੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਬਿਨਾਂ ਭੇਦਭਾਵ ਜ਼ਖ਼ਮੀ ਸੈਨਿਕਾਂ ਦੀ ਸੇਵਾ ਸੰਭਾਲ ਅਤੇ ਕੀਮਤੀ ਜਾਨਾਂ ਬਚਾਉਣ ਲਈ ਪਾਣੀ, ਭੋਜਨ ਅਤੇ ਮਲ੍ਹਮ ਪੱਟੀਆਂ ਦੇ ਮਹਾਨ ਕਾਰਜਾਂ ਰਾਹੀਂ ਮਾਨਵਤਾ ਨੂੰ ਬਚਾਉਣ ਲਈ ਮਿਸ਼ਨ ਸੰਸਾਰ ਨੂੰ ਦਿੱਤੇ ਸੀ। ਉਨ੍ਹਾਂ ਨੇ ਕਿਹਾ ਕਿ ਦੁਨੀਆਂ ਵਿੱਚ ਇਸ ਤਰ੍ਹਾਂ ਦੀ ਨਿਸ਼ਕਾਮ ਸੇਵਾ ਸੰਭਾਲ, ਇਨਸਾਨੀਅਤ ਪ੍ਰਤੀ ਪ੍ਰੇਮ, ਹਮਦਰਦੀ, ਸਬਰ ਸ਼ਾਂਤੀ ਦੀ ਮਿਸਾਲ ਨਹੀਂ ਮਿਲਦੀ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਭਾਰਤੀ ਰੈੱਡ ਕਰਾਸ ਸੁਸਾਇਟੀ ਪਟਿਆਲਾ ਬ੍ਰਾਂਚ ਦੇ ਸਰਪ੍ਰਸਤ ਭਗਵਾਨ ਦਾਸ ਗੁਪਤਾ ਪੈਰਾ ਲੀਗਲ ਵਲੰਟੀਅਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਨੇ ਦੱਸਿਆ ਕਿ ਸਲਫਰੀਨੋ ਦੀ ਭਿਆਨਕ ਜੰਗ ਸਮੇਂ ਜ਼ਖ਼ਮੀ ਸੈਨਿਕਾਂ ਦੀ ਸੇਵਾ ਸੰਭਾਲ ਕਰਕੇ, ਸਰ ਜੀਨ ਹੈਨਰੀ ਡਿਊਨਾ ਨੇ ਕਿਹਾ ਸੀ ਕਿ ਮਾਨਵਤਾ ਨੂੰ ਪ੍ਰੇਮ ਕਰਨ ਵਾਲੇ ਜੰਗਾਂ, ਮਹਾਂਮਾਰੀਆਂ, ਆਫਤਾਵਾਂ ਸਮੇਂ ਪੀੜਤਾਂ ਨੂੰ ਬਚਾਉਣ ਲਈ ਹਮੇਸ਼ਾ ਸਿਖਿਅਤ ਹੋਕੇ ਯਤਨ ਕਰਦੇ ਰਹਿਣ। ਜਨੇਵਾ ਸੰਧੀ ਅਨੁਸਾਰ ਰੈੱਡ ਕਰਾਸ ਦੇ ਝੰਡੇ ਅਤੇ ਨਿਸ਼ਾਨ ਵਾਲੀਆਂ ਇਮਾਰਤਾਂ, ਗੱਡੀਆਂ ਤੇ ਕੋਈ ਵੀ ਦੁਸ਼ਮਣ ਅਤੇ ਅੱਤਵਾਦੀ ਹਮਲੇ ਨਹੀ ਕਰਦੇ। ਉਨ੍ਹਾਂ ਨੇ ਦੱਸਿਆ ਕਿ ਜਨੇਵਾ ਸੰਧੀ ਅਨੁਸਾਰ ਕੈਂਦੀ ਸੈਨਿਕਾਂ ਦੀ ਸੁਰੱਖਿਆ, ਸੇਵਾ ਸੰਭਾਲ ਭੋਜਨ, ਦਵਾਈਆਂ ਅਤੇ ਰਿਹਾਈ ਦੀ ਜੁਮੇਵਾਰੀ ਰੈੱਡ ਕਰਾਸ ਵੰਲਟੀਅਰਾਂ ਅਧੀਨ ਹੁੰਦੀ ਹੈ।
ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈਡ ਕਰਾਸ ਸੁਸਾਇਟੀ ਨੇ ਵਿਦਿਆਰਥੀਆਂ ਨੂੰ ਦੁਨੀਆਂ ਦੀ ਪਹਿਲੀ ਲੇਡੀ ਨਰਸ ਫਲੋਰੈਂਸ ਨਾਈਟਿੰਗੇਲ ਬਾਰੇ ਜਾਣਕਾਰੀਆਂ ਦਿੱਤੀ ਕਿ ਉਸਨੇ ਪਾਦਰੀ, ਸੰਤ ਜਾਂ ਅਧਿਆਪਕ ਬਨਣ ਦੀ ਥਾਂ, ਜ਼ਖਮੀਆਂ ਅਤੇ ਪੀੜਤਾਂ ਦੇ ਇਲਾਜ ਲਈ ਮਦਦਗਾਰ ਦੋਸਤ ਬਣਨ ਲਈ ਇੰਗਲੈਂਡ ਵਿਖੇ ਜਾਕੇ ਨਰਸਿੰਗ ਦਾ ਕੋਰਸ ਕਰਕੇ ਜੰਗਾਂ, ਮਹਾਂਮਾਰੀਆਂ, ਅਤੇ ਆਫਤਾਵਾਂ ਸਮੇਂ ਪੀੜਤਾਂ ਦੀ ਨਰਸਿੰਗ ਕਰਕੇ, ਨਰਸਾਂ ਨੂੰ ਸਿਸਟਰ ਅਤੇ ਪੀੜਤਾਂ ਦੇ ਮਦਦਗਾਰ ਮਸੀਹਾ ਦਾ ਸਨਮਾਨ ਦਿਲਵਾਇਆ। ਉਨ੍ਹਾਂ ਨੇ ਕਿਹਾ ਕਿ ਸਕੂਲਾਂ ਵਿਖੇ ਜੂਨੀਅਰ ਰੈੱਡ ਕਰਾਸ ਗਤੀਵਿਧੀਆਂ ਚਲਾਈਆਂ ਜਾਣ, ਬੱਚਿਆਂ ਵਿੱਚ ਹਮਦਰਦੀ ਨਿਮਰਤਾ ਸ਼ਹਿਣਸ਼ੀਲਤਾ ਸਬਰ ਸ਼ਾਂਤੀ ਪੀੜਤਾਂ ਦੀ ਸਹਾਇਤਾ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਉਹ ਵੱਡੇ ਹੋਕੇ ਪੀੜਤਾਂ ਦੇ ਮਦਦਗਾਰ ਫਰਿਸਤੇ ਬਣ ਸਕਣ।
ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ਼ ਮੈਂਬਰਾਂ ਵੱਲੋਂ ਵਿਸ਼ੇਸ਼ ਮਹਿਮਾਨ ਭਗਵਾਨ ਦਾਸ ਗੁਪਤਾ ਅਤੇ ਕੀ ਨੋਟ ਸਪੀਕਰ ਕਾਕਾ ਰਾਮ ਵਰਮਾ ਦਾ ਸਕੂਲ ਵਿਖੇ ਪਹੁੰਚਣ ਤੇ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜਿਨ੍ਹਾਂ ਰਾਹੀਂ ਬੱਚਿਆਂ ਨੂੰ ਮਾਨਵਤਾ, ਘਰ ਪਰਿਵਾਰਾਂ ਅਤੇ ਵਾਤਾਵਰਨ ਦੇ ਦੋਸਤ ਬਣਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।