ਭਗਵਾਨ ਜਗਨ ਨਾਥ ਜੀ ਦੀ ਸੰਧਿਆ ਫੇਰੀ ਤ੍ਰਿਪੜੀ ਵਿਖੇ ਪ੍ਰਧਾਨ ਧੀਰਜ ਚਲਾਨਾ ਇਸਕੋਨ ਫੈਸਟੀਵਲ ਕਮੇਟੀ ਪਟਿਆਲਾ ਵਲੋਂ ਨਿਕਾਲੀ ਜਾਵੇਗੀ

ਭਗਵਾਨ ਜਗਨ ਨਾਥ ਰੱਥ ਯਾਤਰਾ 19 ਜੁਲਾਈ ਦਿਨ ਸ਼ੁਕਰਵਾਰ ਨੂੰ ਉਪਲਕਸ਼ ਵਿੱਚ ਸੰਧਿਆ ਫੇਰੀ ਤ੍ਰਿਪੜੀ ਵਿਖੇ ਝਿਰੀ ਵਾਲਾ ਮੰਦਿਰ ਹੋ ਕੇ ਕੋਲੀ ਸਵੀਟਸ, ਸਬਜੀ ਵਾਲਾ ਚੌਂਕ, ਪਾਣੀ ਵਾਲੀ ਟੈਂਕੀ, ਗੀਤਾ ਭਵਨ, ਗੋਲ ਗੱਪਾ ਚੌਂਕ, ਹਨੁੰਮਾਨ ਮੰਦਿਰ, ਤੋਂ ਹੁੰਦੀ ਹੋਏ ਤਰੁਣ, ਟੋਨੀ ਯੂ.ਐਸ.ਏ. ਵਾਲੇ ਦੇ ਘਰ ਗਲੀ ਨੰਬਰ 6 ਵਿਖੇ ਖਾਸ ਪ੍ਰਸ਼ਾਦਮ, ਛੱਪਨ ਭੋਗ, ਲਗਾ ਕੇ ਭੈਰੋ ਵਾਲੇ ਮੰਦਿਰ ਵਿਖੇ ਸ਼ਾਮ ਨੂੰ 7:30 ਵਜੇ ਸਮਾਪਤ ਹੋਵੇਗੀ। ਸੁਭਾਸ਼ ਗੁਪਤਾ ਇਸਕੋਨ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਨੇ ਲੋਕਾਂ ਨੂੰ ਆਖਿਆ ਕਿ ਤੁਸੀਂ ਆਪਣੇ ਘਰ ਦੀ ਰਸੋਈ ਵਿਚੋਂ ਕੋਈ ਵੀ ਚੀਜ ਬਗੈਰ ਹਲਦੀ, ਪਿਆਜ, ਲੱਸਣ ਤੋਂ ਬਣਾ ਕੇ ਭਗਵਾਨ ਜਗਨ ਨਾਥ ਜੀ ਨੁੰ ਭੋਗ ਲਗਾ ਸਕਦੇ ਹੋ। ਕਿਉਂਕਿ ਭਗਵਾਨ ਜਗਨ ਨਾਥ ਜੀ ਤੁਹਾਡੇ ਦਰ ਤੇ ਤੁਹਾਨੂੰ ਆਸ਼ਿਰਵਾਦ ਦੇਣ ਲਈ ਆ ਰਹੇ ਹਨ। ਇਸ ਮੌਕੇ ਅਸ਼ਵਨੀ ਗੋਇਲ ਚੇਅਰਮੈਨ ਇਸਕੋਨ ਕਮੇਟੀ ਨੇ ਕਿਹਾ ਕਿ ਇਸਕੋਨ ਕਮੇਟੀ ਨੂੰ ਭਗਵਾਨ ਜਗਨ ਨਾਥ ਰੱਥ ਯਾਤਰਾ ਦਾ ਲੋਕਾਂ ਵੱਲੋਂ ਸਮਰਥਨ ਮਿਲ ਰਿਹਾ ਹੈ। ਅਸ਼ਵਨੀ ਗੋਇਲ ਨੇ ਕਿਹਾ ਕਿ ਭਗਵਾਨ ਜਗਨ ਨਾਥ ਬੜੀ ਧੂਮ ਧਾਮ ਨਾਲ 19—07—2024 ਦਿਨ ਸ਼ੁਕਰਵਾਰ ਨੂੰ ਕਾਲੀ ਮਾਤਾ ਮੰਦਿਰ ਵਿਖੇ 1:15 ਤੇ ਅਰੰਭ ਹੋ ਕੇ ਲਾਹੋਰੀ ਗੇਟ, ਆਰੀਆ ਸਮਾਜ, ਤ੍ਰਿਵੈਣੀ ਚੋਂਕ, ਸਰਹਿੰਦੀ ਗੇਟ, ਕਿਲਾ ਚੌਂਕ, ਅਦਾਲਤ ਬਜਾਰ, ਧਰਮਪੁਰਾ ਬਜਾਰ, ਗਊਸ਼ਾਲਾ ਮੋੜ, ਸ਼ੇਰੇ ਪੰਜਾਬ ਮਾਰਕੀਟ, ਪ੍ਰੈਸ ਰੋਡ, ਆਰੀਆ ਸਮਾਜ, ਸਬਜੀ ਮੰਡੀ ਅਤੇ ਸਰਹਿੰਦੀ ਗੇਟ ਤੋਂ ਹੁੰਦੇ ਹੋਏ ਸ੍ਰੀ ਹਨੁਮਾਨ ਮੰਦਿਰ ਰਾਜਪੁਰਾ ਰੋਡ ਦੇ ਕੋਲ ਐਸ.ਡੀ.ਕੇ.ਐਸ. ਭਵਨ ਰਾਜਪੁਰਾ ਰੋਡ ਵਿਖੇ ਸ਼ਾਮ 7:30 ਵਜੇ ਸਮਾਪਤ ਹੋਵੇਗੀ। ਲੋਕਾਂ ਤੋਂ ਅਪੀਲ ਕੀਤੀ ਕਿ ਤੁਸੀਂ ਭਗਵਾਨ ਜਗਨ ਨਾਥ ਜੀ ਦਾ ਰੱਥ ਖਿੱਚ ਕੇ ਆਪਣਾ ਜੀਵਨ ਸਫਲ ਬਣਾਓ। ਇਸ ਮੌਕੇ ਮਹਿੰਦਰ ਕੁਮਾਰ ਆਰ.ਟੀ.ਆਈ. ਐਕਟ, ਸੁਦਰਸ਼ਨ ਮਿੱਤਲ, ਮਹਿੰਦਰ ਕੁਮਾਰ, ਗਵਰਦਨ ਦਾਸ ਹਨੂੰਮਾਨ ਮੰਦਿਰ ਵਾਲੇ, ਇੰਦਰ ਕੁਮਾਰ ਅਰੋੜਾ, ਜ਼ਸਵਿੰਦਰ ਸੈਂਡੀ, ਪ੍ਰਦੀਪ ਕਪਿਲਾ, ਜਰਨੈਲ ਸਿੰਘ ਮਾਹੀ, ਸੁਭਾਸ਼ ਗੁਪਤਾ, ਵਿਨੋਦ ਬਾਂਸਲ, ਚੰਦਰ ਮੋਹਨ ਮਿੱਤਲ, ਕਮਲਦੀਪ ਕਪਿਲਾ, ਵਿਕਰਮ ਅਹੁਜਾ, ਆਦਿ ਹਾਜਰ ਸਨ।

Leave a Reply

Your email address will not be published. Required fields are marked *