ਪੰਜਾਬ ਸਟੇਟ ਏਰੋਨੌਟਿਕਲ ਇੰਜੀਨੀਅਰਿੰਗ ਕਾਲਜ, ਪਟਿਆਲਾ ‘ਚ ਉਮੰਗ ਸੰਸਥਾਂ ਵਲੋਂ ਸਾਈਬਰ ਸੁਰੱਖਿਆ ਸਬੰਧੀ 42ਵਾਂ ਸੈਮੀਨਾਰ ਆਯੋਜਿਤ


– ਸਾਈਬਰ ਕ੍ਰਿਮਿਨਲ ਹਰ ਰੋਜ਼ ਨਵੇਂ ਤਰੀਕੇ ਵਿਕਸਤ ਕਰ ਰਹੇ ਹਨ- ਡਾ ਬਲਰਾਜ ਸਿੰਘ

ਪਟਿਆਲਾ, 8 ਅਗਸਤ – ਉਮੰਗ ਵੈਲਫੇਅਰ ਫਾਊਂਡੇਸ਼ਨ ਵਲੋਂ ਪੰਜਾਬ ਸਟੇਟ ਏਰੋਨੌਟਿਕਲ ਇੰਜੀਨੀਅਰਿੰਗ ਕਾਲਜ, ਸੰਗਰੂਰ ਰੋਡ, ਪਟਿਆਲਾ ਵਿਖੇ ਪ੍ਰਧਾਨ ਅਰਵਿੰਦਰ ਸਿੰਘ ਦੀ ਅਗਵਾਈ ਹੇਠ 42ਵਾਂ ਸਾਈਬਰ ਸੁਰੱਖਿਆ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ. ਇਸ ਮੌਕੇ ਕਾਲਜ ਦੇ ਡਾਇਰੈਕਟਰ ਡਾ ਬਲਰਾਜ ਸਿੰਘ, ਡਾ. ਅੰਜੂ ਸ਼ਰਮਾ ਅਕਾਦਮਿਕ ਇੰਚਾਰਜ ਵਿਸ਼ੇਸ਼ ਤੌਰ ਤੇ ਮੌਜੂਦ ਸਨ.

ਇਸ ਮੌਕੇ ਲੀਗਲ ਐਡਵਾਈਜ਼ਰ ਐਡਵੋਕੇਟ ਯੋਗੇਸ਼ ਪਾਠਕ ਨੇ ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ ਸੰਬੰਧੀ ਨੁਕਤੇ ਸਾਂਝੇ ਕੀਤੇ ਅਤੇ ਕਿਹਾ ਕਿ ਅੱਜ ਦੇ ਡਿਜ਼ੀਟਲੀ, ਇੰਟਰਨੈੱਟ, ਸੋਸ਼ਲ ਮੀਡੀਆ ਦੇ ਵਧਦੇ ਪ੍ਰਚਲਨ ਨਾਲ ਜਿੱਥੇ ਸਾਡੀ ਜ਼ਿੰਦਗੀ ਆਸਾਨ ਹੋਈ ਹੈ, ਉਥੇ ਹੀ ਸਾਈਬਰ ਕ੍ਰਾਈਮ ਦੇ ਖ਼ਤਰੇ ਵੀ ਕਈ ਗੁਣਾ ਵਧ ਗਏ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਆਨਲਾਈਨ ਸੁਰੱਖਿਅਤ ਰਹਿਣ, ਮਜ਼ਬੂਤ ਪਾਸਵਰਡ ਬਣਾਉਣਾ, ਅਣਜਾਣ ਲਿੰਕਾਂ ‘ਤੇ ਕਲਿੱਕ ਨਾ ਕਰਨਾ, ਆਪਣੇ ਨਿੱਜੀ ਡਾਟੇ ਨੂੰ ਸੁਰੱਖਿਅਤ ਰੱਖਣਾ, ਸਾਈਬਰ ਠੱਗੀ ਦੇ ਨਵੇਂ ਤਰੀਕਿਆਂ ਤੋਂ ਸਾਵਧਾਨ ਰਹਿਣ ਤੋਂ ਜਾਣੂ ਕਰਵਾਇਆ।

ਸੈਮੀਨਾਰ ਉਪਰੰਤ ਪ੍ਰਧਾਨ ਅਰਵਿੰਦਰ ਸਿੰਘ ਨੇ ਕਿਹਾ ਕਿ ਉਮੰਗ ਵੈਲਫੇਅਰ ਫਾਊਂਡੇਸ਼ਨ ਦਾ ਮੰਤਵ ਸਿਰਫ਼ ਸਾਈਬਰ ਸੁਰੱਖਿਆ ਤੱਕ ਸੀਮਿਤ ਨਹੀਂ ਹੈ, ਕਿਉਂਕਿ ਅੱਜ ਦਾ ਨੌਜਵਾਨ ਵਰਗ ਸਾਈਬਰ ਜਗਤ ਵਿੱਚ ਸਭ ਤੋਂ ਵੱਧ ਸਰਗਰਮ ਹੈ, ਇਸ ਲਈ ਉਨ੍ਹਾਂ ਨੂੰ ਇਸ ਖੇਤਰ ਦੀ ਪੂਰੀ ਜਾਣਕਾਰੀ ਹੋਣੀ ਲਾਜ਼ਮੀ ਹੈ। ਉਨ੍ਹਾਂ ਹੋਰਨਾਂ ਸਕੂਲਾਂ ਅਤੇ ਕਾਲਜਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਤਰ੍ਹਾਂ ਦੇ ਸੈਮੀਨਾਰ ਕਰਵਾਉਣ ਲਈ ਅੱਗੇ ਆਉਣ।


ਕਾਲਜ ਦੇ ਡਾਇਰੈਕਟਰ ਬਲਰਾਜ ਸਿੰਘ ਨੇ ਸੈਮੀਨਾਰ ਦੇ ਅੰਤ ਵਿੱਚ ਕਿਹਾ ਕਿ ਸਾਈਬਰ ਸੁਰੱਖਿਆ ਇੱਕ ਲਗਾਤਾਰ ਸਿੱਖਣ ਵਾਲਾ ਵਿਸ਼ਾ ਹੈ, ਕਿਉਂਕਿ ਸਾਈਬਰ ਕ੍ਰਿਮਿਨਲ ਹਰ ਰੋਜ਼ ਨਵੇਂ ਤਰੀਕੇ ਵਿਕਸਤ ਕਰ ਰਹੇ ਹਨ। ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਇਸ ਸੰਬੰਧੀ ਹੋਰਾਂ ਨਾਲ ਵੀ ਜਾਣਕਾਰੀ ਸਾਂਝੀ ਜਰੂਰ ਕਰੋ, ਤਾਂ ਜੋ ਸਮਾਜ ਵਿੱਚ ਇੱਕ ਸੁਰੱਖਿਅਤ ਡਿਜ਼ੀਟਲ ਵਾਤਾਵਰਣ ਤਿਆਰ ਕੀਤਾ ਜਾ ਸਕੇ।


ਸੈਮੀਨਾਰ ਦੌਰਾਨ ਡਾ. ਹਰਮੇਸ਼ ਕੁਮਾਰ ਐਸਆਈਪੀ ਕੋਆਰਡੀਨੇਟਰ, ਡਾ. ਹਿਮਾਂਸ਼ੂ ਮਿਸ਼ਰਾ ਐਸਆਈਪੀ ਕੋਆਰਡੀਨੇਟਰ ਅਤੇ ਡਾ. ਪ੍ਰਿਯੰਕਾ ਮਲਹੋਤਰਾ ਐਸਆਈਪੀ ਕੋਆਰਡੀਨੇਟਰ, ਇੰਜੀਨੀਅਰਿੰਗ ਅਤੇ ਪ੍ਰਬੰਧਨ ਦੇ ਸਾਰੇ ਫੈਕਲਟੀ ਮੈਂਬਰਾਂ ਸਮੇਤ ਕਾਲਜ ਦਾ ਹੋਰ ਸਟਾਫ ਵੀ ਹਾਜ਼ਰ ਰਿਹਾ।

ਫੋਟੋ – ਸੈਮੀਨਾਰ ਉਪਰੰਤ ਉਮੰਗ ਟੀਮ, ਕਾਲਜ ਸਟਾਫ ਅਤੇ ਵਿਦਿਆਰਥੀ।

Leave a Reply

Your email address will not be published. Required fields are marked *