ਭਗਵਾਨ ਸ੍ਰੀ ਵਿਸ਼ਵਕਰਮਾ ਚੈਰੀਟੇਬਲ, ਐਜੂਕੇਸ਼ਨ ਅਤੇ ਵੈਲਫੇਅਰ ਟਰੱਸਟ, ਵਿਸ਼ਵਕਰਮਾ ਮੰਦਿਰ, ਲਾਹੌਰੀ ਗੇਟ ਪਟਿਆਲਾ ਵਲੋਂ ਬਲੱਡ ਹੈਲਪਲਾਈਨ ਫਾਉਡੇਸ਼ਨ ਰਾਜਪੁਰਾ ਅਤੇ ਪੰਜਾਬ ਸਟੇਟ ਬਲੱਡ ਟ੍ਰਾਂਸਫਿਊਜਨ ਕਾਉਂਸਿਲ ਟੀਮ ਰਜਿੰਦਰਾ ਹਸਪਤਾਲ ਪਟਿਆਲਾ ਦੇ ਸਹਿਯੋਗ ਨਾਲ ਪਹਿਲਾ ਵਿਸ਼ਾਲ ਖੂਨ ਦਾਨ ਅਤੇ ਹੋਮਿਉਪੈਥਿਕ ਚੈਕਅੱਪ ਕੈਂਪ ਵਿਸ਼ਵਕਰਮਾ ਮੰਦਿਰ, ਲਾਹੋਰੀ ਗੇਟ ਪਟਿਆਲਾ ਵਿਖੇ ਮਿਤੀ 25.08.2024 ਦਿਨ ਐਤਵਾਰ ਨੂੰ ਲਗਾਇਆ ਗਿਆ। ਇਸ ਮੋਕੇ ਸ. ਬਲਤੇਜ ਸਿੰਘ ਪਨੂੰ (ਮੀਡੀਆ ਸਲਾਹਕਾਰ, ਮੁੱਖ ਮੰਤਰੀ ਪੰਜਾਬ ਸਰਕਾਰ), ਸ੍ਰੀ ਤਜਿੰਦਰ ਮਹਿਤਾ (ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਪਟਿਆਲਾ), ਸ. ਗੁਰਿੰਦਰ ਸਿੰਘ ਢਿਲੋਂ (ਸਾਬਕਾ ਏ.ਡੀ.ਜੀ.ਪੀ. ਪੰਜਾਬ), ਸ. ਕਰਨੈਲ ਸਿੰਘ (ਡੀ.ਐਸ.ਪੀ. ਪੰਜਾਬ ਪੁਲਿਸ) ਸ. ਜਗਜੀਤ ਸਿੰਘ ਸੱਗੂ ਚੇਅਰਮੈਨ ਰਾਮਗੜ੍ਹੀਆ ਅਕਾਲ ਜਧੇਬੰਦੀ ਪੰਜਾਬ ਨੇ ਵਿਸ਼ੇਸ਼ ਤੋਰ ਉਤੇ ਸ਼ਿਰਕਤ ਕੀਤੀ। ਇਸ ਮੋਕੇ ਖੂਨ ਦਾਨੀਆਂ ਵਲੋਂ ਵੱਡੀ ਗਿਣਤੀ ਵਿੱਚ ਖੂਨ ਦਾਨ ਕੀਤਾ ਗਿਆ ਅਤੇ ਟਰਸੱਟ ਵਲੋਂ ਖੂਨ ਦਾਨੀਆਂ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਅਤੇ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਚੇਅਰਮੈਨ ਸ. ਕਾਕਾ ਸਿੰਘ, ਸ. ਸੁਰਜੀਤ ਸਿੰਘ ਮਹਿਲ (ਪ੍ਰਧਾਨ), ਸ. ਕੇਸਰ ਸਿੰਘ (ਸੀਨੀਅਰ ਮੀਤ ਪ੍ਰਧਾਨ), ਸ. ਕੁਲਦੀਪ ਸਿੰਘ ਚੱਪੜ (ਕੈਸ਼ੀਅਰ), ਸ. ਜਤਿੰਦਰ ਸਿੰਘ (ਜਨਰਲ ਸਕੱਤਰ), ਸ. ਹਰਵਿੰਦਰ ਸਿੰਘ ਸਪਾਲ (ਸਹਾਇਕ ਕੈਸ਼ੀਅਰ), ਸ੍ਰੀ. ਸੂਰਤੀ ਜੰਡੂ (ਸਟੋਰ ਇੰਚਾਰਜ), ਸ੍ਰੀ ਹਰਬੰਸ ਜੰਡੂ (ਸਟੋਰ ਕੀਪਰ), ਸ. ਅਮਰੀਕ ਸਿੰਘ (ਐਡਵਾਇਜਰ), ਸ. ਜਸਵਿੰਦਰ ਸਿੰਘ, ਸ. ਸਰਬਜੀਤ ਸਿੰਘ, ਸ. ਬਲਦੇਵ ਸਿੰਘ (ਸਾਰੇ ਮੈਂਬਰ), ਡਾ. ਅਨਿਲ ਰੂਪਰਾਏ, ਬਾਬੂ ਰਮੇਸ਼ ਧੀਮਾਨ (ਮੈਨੇਜਰ), ਸ੍ਰੀ ਰਾਮ ਕਿਸ਼ਨ, ਸ. ਗੁਰਸ਼ਰਨਜੀਤ ਸਿੰਘ (ਮੈਬਰ), ਸ. ਅਮਰਜੀਤ ਸਿੰਘ ਸਪਾਲ ਅਤੇ ਆਦਿ ਹਾਜਰ ਸਨ।