ਮੰਚ ਦੇ 26ਵੇਂ ਸਥਾਪਨਾ ਦਿਵਸ ਮੌਕੇ ਨਿਊ ਮਹਿਕ ਸੱਭਿਆਚਾਰਕ ਮੰਚ ਵੱਲੋਂ ਨਰੇਸ਼ ਰਾਜ ਦੀ ਪ੍ਰਧਾਨਗੀ ਹੇਠ ਹੋਈ।
ਹਰਪਾਲ ਟਿਵਾਣਾ ਆਡੀਟੋਰੀਅਮ ਵਿਖੇ ਪੁਰਾਤਨ ਸੱਭਿਆਚਾਰ ਨਾਲ ਭਰਪੂਰ ਇੱਕ ਸੁਹਾਵਣਾ ਸੂਫੀ ਸ਼ਾਮ ਦਾ ਆਯੋਜਨ ਕੀਤਾ ਗਿਆ।
ਪ੍ਰੋਗਰਾਮ ਵਿੱਚ, ਜੈਪੁਰ ਘਰਾਣੇ ਦੇ ਪਦਮਸ਼੍ਰੀ ਉਸਤਾਦ ਅਹਿਮਦ ਹੁਸੈਨ ਅਤੇ ਮੁਹੰਮਦ ਹੁਸੈਨ ਦੀ ਜੋੜੀ ਨੇ “ਆਯਾ ਤੇਰੇ ਦਰ ਪੇ ਦੀਵਾਨਾ”, “ਇਸੀ ਕੋ ਪਿਆਰ ਕਹਤੇ ਹੈਂ” ਆਦਿ ਵਰਗੇ ਆਪਣੇ ਕਈ ਫਿਲਮੀ ਅਤੇ ਗੈਰ-ਫਿਲਮੀ ਸੂਫੀ ਗੀਤ ਪੇਸ਼ ਕੀਤੇ।
‘ਮੌਸਮ ਆਤੇ ਹੈ’ ਗੀਤ ਪ੍ਰੋਗਰਾਮ ਦਾ ਥੀਮ ਗੀਤ ਸੀ।
ਪ੍ਰੋਗਰਾਮ ਵਿੱਚ ਪੰਜਾਬ ਪੁਲਿਸ ਦੇ ਸਹਾਇਕ ਇੰਸਪੈਕਟਰ ਜਨਰਲ ਵਿਕਾਸ ਸੱਭਰਵਾਲ, ਅੰਤਰਰਾਸ਼ਟਰੀ ਸੂਫੀ ਗਾਇਕ ਅਤੇ ਕੱਵਾਲ ਉਸਤਾਦ ਨੀਲੇ ਖਾਨ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਘੇ ਸਮਾਜ ਸੇਵੀ ਤੇ ਲੇਖਕ,ਵਾਤਾਵਰਣ ਅਤੇ ਕਲਾ ਪ੍ਰੇਮੀ ਰੋਟੇਰੀਅਨ ਭਗਵਾਨ ਦਾਸ ਗੁਪਤਾ, ਵੀ.ਕੇ.ਮੋਗਾਂ ਪ੍ਰਧਾਨ ਸੀਨੀਅਰ ਸਿਟੀਜ਼ਨ ਸੁਸਾਇਟੀ ਪਟਿਆਲਾ, ਸੀ.ਏ ਰਾਜੀਵ ਗੋਇਲ ਟਰੱਸਟੀ ਮਾਂ ਕਾਲੀ ਚੈਰੀਟੇਬਲ ਟਰੱਸਟ, ਸਾਬਕਾ ਕੌਂਸਲਰ ਗੋਪਾਲ ਸਿਗਲਾ, ਗਾਇਕਾ ਅਰਵਿੰਦ ਕੌਰ, ਜਸਪ੍ਰੀਤ ਸਿੰਘ ਮਹਾਜਨ, ਨਰਿੰਦਰ ਅਰੋੜਾ, ਰਮਨਜੀਤ ਅਰੋੜਾ, ਉਜਵਲ ਅਰੋੜਾ, ਪ੍ਰੇਮ ਸੇਠੀ, ਕਮਲਜੀਤ ਸੇਠੀ ਸਮੇਤ ਸ਼ਹਿਰ ਦੇ ਕਈ ਪਤਵੰਤੇ ਅਤੇ ਸਾਹਿਤ ਤੇ ਕਲਾ ਪ੍ਰੇਮੀ ਹਾਜ਼ਰ ਸਨ।
ਰੋਟੇਰੀਅਨ ਜਸਪ੍ਰੀਤ ਸਿੰਘ ਨੇ ਬਾਖੂਬੀ ਸਟੇਜ ਸੰਚਾਲਨ ਕੀਤਾ।