ਡਾ. ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਨੇ ਡਾ. ਜੇ.ਪੀ. ਨਰੂਲਾ ਦਾ ਸਰਵੋਤਮ ਬ੍ਰਾਂਚ ਪ੍ਰਧਾਨ ਵੱਜੋਂ ਸਨਮਾਨ ਕੀਤਾ

ਨਾਭਾ (ਦਸਮੇਸ਼ ਪਿਤਾ ਨਿਊਜ਼) – ਸਿਹਤ ਸਾਡੇ ਜੀਵਨ ਦਾ ਵਡਮੁੱਲਾ ਖਜ਼ਾਨਾ ਹੈ। ਇਸ ਨੂੰ ਸੰਭਾਲਣ ਲਈ ਡਾਕਟਰ ਸਾਹਿਬਾਨ ਦਾ ਅਹਿਮ ਯੋਗਦਾਨ ਹੈ। ਡਾਕਟਰ ਅਤੇ ਹਸਪਤਾਲ ਆਪਣੇ ਆਪ ਵਿੱਚ ਇੱਕ ਵਿਸ਼ਾਲ ਸੰਸਥਾ ਹਨ। ਜ਼ਿਮੇਵਾਰੀ ਨਾਲ ਨਿਭਾਈ ਡਾਕਟਰੀ ਸੇਵਾ ਦੀ ਖੁਸ਼ਬੂ ਸਮੁੱਚੇ ਜਗਤ ਵਿੱਚ ਫੈਲਦੀ ਹੈ। ਇੰਡੀਅਨ ਮੈਡੀਕਲ ਐਸੋਸਿਏਸ਼ਨ ਨਾਭਾ ਦੀ ਖੁਸ਼ਬੂ ਵੀ ਪੰਜਾਬ ਵਿੱਚ ਖੂਬ ਫੈਲੀ ਹੈ। ਆਈ.ਐਮ.ਏ. ਨਾਭਾ ਦੇ ਪ੍ਰਧਾਨ ਡਾ. ਜੇ. ਪੀ. ਨਰੂਲਾ ਅਤੇ ਉਹਨਾਂ ਦੀ ਸੁਹਿਰਦ ਤੇ ਕਾਬਲ ਟੀਮ ਨੇ ਪਿਛਲੇ ਲੰਮੇ ਸਮੇਂ ਤੋਂ ਲਾ-ਮਿਸਾਲ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਫਲਸਰੂਪ IMA ਨਾਭਾ ਨੂੰ ਸਰਵੋਤਮ ਬ੍ਰਾਂਚ ਵੱਜੋਂ ਸਨਮਾਨ ਦਿੱਤਾ ਗਿਆ ਹੈ। PIMACON 2024 ਦੇ ਰੂਪ ਵਿੱਚ ਸੂਬਾ ਪੱਧਰੀ ਸਮਾਗਮ ਲੁਧਿਆਣਾ ਵਿਖੇ ਕਰਵਾਇਆ ਗਿਆ। 77ਵੀਂ ਪੰਜਾਬ ਸਟੇਟ ਸਾਲਾਨਾ ਕਾਨਫਰੰਸ ਵਿਚ ਡਾ. ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਨੇ ਪ੍ਰਧਾਨ ਡਾ. ਜੇ.ਪੀ. ਨਰੂਲਾ (IMA ਨਾਭਾ) ਦਾ ਬੈਸਟ IMA ਬ੍ਰਾਂਚ ਪ੍ਰਧਾਨ ਵੱਜੋਂ ਸਨਮਾਨ ਕੀਤਾ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਡਾ. ਨਰੂਲਾ ਦੀਆਂ ਸੇਵਾਵਾਂ ਕਾਬਿਲ-ਏ-ਤਾਰੀਫ਼ ਹਨ। ਪੰਜਾਬ ਸਰਕਾਰ ਅਜਿਹੇ ਸਮਰਪਿਤ ਡਾਕਟਰਾਂ ਨੂੰ ਸਲਾਮ ਕਰਦੀ ਹੈ। ਜਿਹਨਾਂ ਨੇ ਹਰ ਵੇਲੇ ਸਿਹਤ ਖੇਤਰ ਵਿੱਚ ਅਣਥੱਕ ਸੇਵਾ ਨਿਭਾਈ ਹੈ। ਇਸ ਮੌਕੇ ਹੋਰਨਾਂ ਪਤਵੰਤੇ ਸੱਜਣਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਡਾ. ਜੇ.ਪੀ. ਨਰੂਲਾ ਨੇ ਕਿਹਾ ਕਿ ਉਹ ਅਤੇ ਉਹਨਾਂ ਦੀ ਟੀਮ ਪ੍ਰਬੰਧਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹੈ। ਅਗਾਂਹ ਭਵਿੱਖ ਵਿੱਚ ਵੀ ਆਪਣੇ ਕਿਤੇ ਵਿੱਚ ਸਮਰਪਿਤ ਹੋ ਕੇ ਸੇਵਾ ਕਰਨਗੇ ਅਤੇ ਪੰਜਾਬ ਸਟੇਟ ਨੂੰ ਸਿਹਤਮੰਦ ਪੰਜਾਬ ਬਣਾਉਣ ਲਈ ਬਣਦਾ ਰੋਲ ਅਦਾ ਕਰਨਗੇ। ਸਾਡੀ ਸਾਰੀ ਟੀਮ ਅਤੇ ਸਮੂਹ ਡਾਕਟਰ ਸਾਹਿਬਾਨ ਇਸ ਸਨਮਾਨ ਦੇ ਸਾਂਝੇ ਅਧਿਕਾਰੀ ਹਨ।

Leave a Reply

Your email address will not be published. Required fields are marked *