ਪਟਿਆਲਾ 24 ਅਪ੍ਰੈਲ ਸ਼ਾਹੀ ਸ਼ਹਿਰ ਦੀ ਪ੍ਰਸਿੱਧ ਸਮਾਜਸੇਵੀ ਸੰਸਥਾ ਗਿਆਨ ਜਯੋਤੀ ਐਜੂਕੇਸ਼ਨਲ ਸੁਸਾਇਟੀ ਵਲੋਂ ਸਨੌਰ ਰੋਡ ਦੇ ਸਲੱਮ ਏਰੀਆ ਦੇ ਬੱਚਿਆਂ ਨੂੰ ਪੜਨ ਲਈ ਸਮੱਗਰੀ ਜਿਵੇਂ ਕਿ ਕਾਪੀਆਂ, ਡਰਾਇੰਗ ਬੁਕ, ਰੰਗ,ਪੈਨਸ਼ਲਾਂ, ਜੁਮੈਟਰੀ,ਸਲੇਟਾਂ,ਸਲੇਟੀਆਂ, ਟਾਫੀਆਂ ਅਤੇ ਬਿਸਕੁਟ ਆਦਿ ਵੰਡੇ ਗਏ।
ਇਸੀ ਬਸਤੀ ਵਿੱਚ ਪਿਛਲੇ ਸਾਲ ਵੀ ਸੁਸਾਇਟੀ ਵਲੋਂ ਬੱਚਿਆਂ ਨੂੰ ਪੜਨ ਤੇ ਲਿਖਣ ਦੀ ਸਮੱਗਰੀ ਵੰਡੀ ਗਈ ਸੀ।
ਬਾਬਾ ਬਲਬੀਰ ਸਿੰਘ ਮੁਖੀ ਪਿੰਗਲਵਾੜਾ ਆਸ਼ਰਮ ਸਨੌਰ ਰੋਡ ਨੇ ਆਪਣੇ ਕਰ ਕਮਲਾਂ ਨਾਲ ਪੜਨ, ਲਿਖਣ ਸਮੱਗਰੀ ਵੰਡੀ ਤੇ ਨਾਲ਼ ਹੀ ਨੰਨੇ ਮੁੰਨੇ ਬੱਚਿਆਂ ਨੂੰ ਅਸ਼ੀਰਵਾਦ ਵੀ ਦਿੱਤਾ। ੳਹਨਾਂ ਨੇ ਗਿਆਨ ਜਯੋਤੀ ਐਜੂਕੇਸ਼ਨਲ ਸੁਸਾਇਟੀ ਦੇ ਸਮੂੰਹ ਮੈਂਬਰਾਂ ਦੇ ਇਸ ਨੇਕ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਸ਼ਵਕਰਮਾਂ ਚੈਰੀਟੇਬਲ, ਐਜੂਕੇਸ਼ਨ ਵੈਲਫੇਅਰ ਟਰੱਸਟ ਦੇ ਚੇਅਰਮੈਨ ਕਾਕਾ ਸਿੰਘ ਮਹਿਣੇ,ਰਾਮ ਕ੍ਰਿਸ਼ਨ ਰੱਲਨ ਸਰਪ੍ਰਸਤ, ਰਮੇਸ਼ ਧੀਮਾਨ ਮੈਨੇਜਰ, ਰਾਜ਼ ਕੁਮਾਰ ਪਿੰਟੂ
ਹਾਜ਼ਰ ਸਨ।
ਅਧਿਆਪਕਾ ਸਰਬਜੀਤ ਕੌਰ ਨੇ ਆਏ ਪਤਵੰਤੇ ਸੱਜਣਾਂ ਵਿਸ਼ੇਸ਼ ਤੌਰ ਤੇ ਬਾਬਾ ਬਲਬੀਰ ਸਿੰਘ ਅਤੇ ਸਮਾਜ ਸੇਵਕ ਉਪਕਾਰ ਸਿੰਘ ਦਾ ਤਹਿਦਿਲੋਂ ਧੰਨਵਾਦ ਕੀਤਾ।