ਕੇਂਦਰੀ ਵਿਦਿਆਲਿਆ ਪਟਿਆਲਾ ਦੇ ਵਿਦਿਆਰਥੀ ਕਰਨਵੀਰ ਸਿੰਘ ਨੇ ਅੰਡਰ 14 ਤਹਿਤ ਇੱਕ ਗੋਲਡ ਮੈਡਲ ਸਮੇਤ ਤਿੰਨ ਮੈਡਲ ਜਿੱਤੇ

ਪੀ.ਐਮ, ਸ਼੍ਰੀ ਕੇਂਦਰੀ ਵਿਦਿਆਲਿਆ ਮੋਹਾਲੀ ਵੱਲੋਂ ਕਰਵਾਏ ਗਏ ਸੰਭਾਵਿਤ ਖੇਡਕੁੱਦ ਪ੍ਰਤੀਯੋਗਿਤਾ ਦਾ ਸਮਾਪਤੀ ਸਮਾਰੋਹ ਹੋਇਆ ਸੰਪੰਨ
ਪਟਿਆਲਾ  ( ) : ਪੀ.ਐਮ, ਸ਼੍ਰੀ ਕੇਂਦਰੀ ਵਿਦਿਆਲਿਆ ਮੋਹਾਲੀ ਵਿੱਚ ਸੰਭਾਵਿਤ ਖੇਡਕੁੱਦ ਪ੍ਰਤੀਯੋਗਿਤਾ ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ। ਕੇਂਦਰੀ ਵਿਦਆਲਿਆ ਸੰਗਠਨ ਵੱਲੋਂ ਆਯੋਜਿਤ ਹੋ ਰਹੀ ਇਹ ਸੰਭਾਵਿਤ ਖੇਡਕੁੱਦ ਪ੍ਰਤੀਯੋਗਿਤਾ ਵਿੱਚ ਲਾੱਨ–ਟੈਨਿਸ, ਸਕੇਟਿੰਗ ਅਤੇ ਟੇਬਲ ਟੈਨਿਸ ਖੇਡਾਂ ਵਿੱਚ ਹਿੱਸਾ ਲੈ ਰਹੇ ਖਿਡਾਰੀਆਂ ਵੱਲੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ ਪਦਕ ਅਤੇ ਪ੍ਰਮਾਣ ਪੱਤਰ ਪ੍ਰਾਪਤ ਕੀਤੇ ਗਏ।  ਕੇਂਦਰੀ ਵਿਦਿਆਲਿਆ ਨੰਬਰ 2, ਪੀ.ਐਲ.ਡਬਲਯੂ.ਪਟਿਆਲਾ ਦੇ ਵਿਦਿਆਰਥੀ ਕਰਨਵੀਰ ਸਿੰਘ ਅੰਡਰ 14 ਵੱਲੋਂ ਵੀ ਸਕੇਟਿੰਗ ਪ੍ਰਤੀਯੋਗਤਾ ਦਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਗਿਆ। ਉਸਨੇ ਵਨ ਲੈਪ ਰੋਡ ਰੇਸ ਵਿੱਚ ਗੋਲਡ ਮੈਡਲ ਹਾਸਲ ਕੀਤਾ ਅਤੇ ਬਾਕੀ ਦੋ ਹੋਰ ਰੇਸਾਂ ਵਿੱਚ ਵੀ ਦੋ ਗੋਲਡ ਮੈਡਲ ਜਿੱਤੇ। ਇਸ ਪ੍ਰਕਾਰ ਕਰਨਵੀਰ ਸਿੰਘ ਵੱਲੋਂ ਕੁੱਲ ਤਿੰਨ ਗੋਲਡ ਮੈਡਲ ਜਿੱਤੇ ਗਏ। ਦੱਸ ਦੇਈਏ ਕਿ ਕਰਨਵੀਰ ਸਿੰਘ ਨੇ ਰਿੰਕ ਹਾਲ ਵਿੱਚ 1000 ਮੀਟਰ ਸਕੇਟਿੰਗ ਕੀਤੀ ਅਤੇ ਰੋਡ ਰੇਸ ਵਿੱਚ 2000 ਮੀਟਰ ਸਕੇਟਿੰਗ ਕੀਤੀ। ਉਸਦੇ ਵਧੀਆ ਖੇਡ ਪ੍ਰਦਰਸ਼ਨ ਕਾਰਨ ਉਸਨੂੰ ਸਨਮਾਨਿਤ ਵੀ ਕੀਤਾ ਗਿਆ।
ਪ੍ਰਤੀਯੋਗਿਤਾ ਆਯੋਜਨ ਪ੍ਰਧਾਨ ਜਾਗੇਸ਼ਵਰ ਵੱਲੋਂ ਵਿਭਾਗ ਵਿੱਚ ਅਧਿਕਾਰੀ ਪ੍ਰੀਤੀ ਸਕਸੈਨਾ ਪ੍ਰਧਾਨ ਕੇਂਦਰੀ ਵਿਦਿਆਲਿਆ ਚੰਡੀਗੜ੍ਹ ਦਾ ਧੰਨਵਾਦ ਕਰਦੇ ਹੋਏ ਦੱਸਿਆ ਗਿਆ ਕਿ ਕੇਂਦਰੀ ਵਿਦਿਆਲਿਆ ਸੰਗਠਨ ਸਿੱਖਿਆ ਦੀ ਇੱਕ ਬਿਹਤਰ ਸੰਸਥਾ ਹੋਣ ਦੇ ਨਾਲ–ਨਾਲ ਆਧੁਨਿਕ ਸਮੇਂ ਵਿੱਚ ਖੇਡਾਂ ਦੇ ਖੇਤਰ ਵਿੱਚ ਵਿਦਿਆਰਥੀਆਂ ਦੀਆਂ ਪ੍ਰਤਿਭਾਵਾਂ ਨੂੰ ਉਭਾਰਨ ਦੇ ਮੌਕੇ ਪ੍ਰਦਾਨ ਕਰ ਰਿਹਾ ਹੈ ਜੋ ਨਵੀਂ ਸਿੱਖਿਆ ਨੀਤੀ ਅਤੇ ਸਿੱਖਿਆ ਮੰਤਰਾਲਿਆ ਭਾਰਤ ਸਰਕਾਰ ਦੀਆਂ ਪਹਿਲਕਦਮੀਆਂ ਵਿੱਚੋਂ ਇੱਕ ਹੈ।

Leave a Reply

Your email address will not be published. Required fields are marked *