ਗੁਰੂ ਮਹਾਰਾਜ ਨੇ ਸਾਨੂੰ ਹਰ ਸਮੇਂ ਗੁਰੂ ਕੀ ਬਾਣੀ ਨਾਲ ਜੁੜਨ ਦਾ ਉਪਦੇਸ਼ ਦਿੱਤਾ ਹੈ। ਬਾਣੀ ਨਾਲ ਜੁੜਨ ਲਈ ਕੀਰਤਨ ਸਭ ਤੋਂ ਵੱਡਾ ਉਪਰਾਲਾ ਹੈ। ਕਲਯੁੱਗ ਵਿੱਚ ਗੁਰੂ ਸਾਹਿਬ ਨੇ ਕੀਰਤਨ ਨੂੰ ਪ੍ਰਧਾਨ ਕਿਹਾ ਹੈ। ਇਸ ਹੀ ਧਾਰਨਾ ਤਹਿਤ ਗੁਰੂ ਘਰ ਦੇ ਪ੍ਰੀਤਵਾਨ ਸ੍ਰ ਮਲਕੀਤ ਸਿੰਘ ਨੇ ਆਪਣੇ ਗ੍ਰਹਿ ਵਿਖੇ ਕੀਰਤਨ ਕਰਵਾਇਆ। ਇਸ ਮੌਕੇ ਕੀਰਤਨੀ ਜਥੇ ਭਾਈ ਰਵਿੰਦਰ ਸਿੰਘ ਤੇ ਭਾਈ ਮਨਦੀਪ ਸਿੰਘ, ਭਾਈ ਗੁਰਦਿੱਤ ਸਿੰਘ ਜੀ ਨੇ ਰਸਮਈ ਕੀਰਤਨ ਕੀਤਾ। ਗੁਰੂ ਮਹਾਰਾਜ ਵੱਲੋਂ ਵਰੋਸਾਏ ਜਥੇ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।