ਰਿਆਜ਼ ਮਿਊਜ਼ੀਕਲ ਫੋਰਮ ਪਟਿਆਲਾ ਵਲੋਂ *ਜਿੰਦਗੀ ਇਕ ਸਫਰ ਹੈ ਸੁਹਾਨਾ*, ਟਾਈਟਲ ਹੇਠ, ਦਾ ਗਰੇਟ ਸਿੰਗਰ ਕਿਸ਼ੋਰ ਕੁਮਾਰ ਦੇ ਜਨਮ ਦਿਨ ਦੇ ਮੌਕੇ ਤੇ ਏਮ ਸ਼ਾਮ ਦਾ ਆਯੋਜਨ ਭਾਸ਼ਾ ਭਵਨ, ਪਟਿਆਲਾ ਵਿਖੇ ਕੀਤਾ ਗਿਆ । ਸੁਸਾਇਟੀ ਦੇ ਪ੍ਰਧਾਨ ਸ੍ਰੀ ਸੁਸ਼ੀਲ ਕੁਮਾਰ ਅਤੇ ਪ੍ਰੈਸ ਸਕੱਤਰ ਜਗਪ੍ਰੀਤ ਸਿੰਘ ਮਹਾਜਨ ਨੇ ਦੱਸਿਆ ਕਿ ਇਸ ਸੰਗੀਤਮਈ ਪ੍ਰੋਗਰਾਮ ਵਿੱਚ 35 ਤੋਂ ਵੱਧ ਗਾਇਕ ਕਲਾਕਾਰਾਂ ਨੇ ਭਾਗ ਲਿਆ । ਜਿਸ ਵਿੱਚ ਸੁਸਾਇਟੀ ਦੇ ਮੈਂਬਰ ਸ੍ਰ: ਦਵਿੰਦਰ ਸਿੰਘ ਸੇਠੀ, ਮੈਡਮ ਅਰਵਿੰਦਰ ਕੋਰ, ਅਨੂਦੀਪ ਬ੍ਰਾੜ, ਐਡਵੋਕੇਟ ਬਲਬੀਰ ਸਿੰਘ, ਐਨ.ਕੇ ਸ਼ਾਹੀ, ਸੁਰਿੰਦਰ ਸ਼ਰਮਾ ਤੋਂ ਇਲਾਵਾ ਮਨਜੀਤ ਕੌਰ, ਇੰਜੀ:.ਏ.ਕੇ.ਸੂਦ, ਡਾ. ਜੇ.ਐਸ.ਪਰਵਾਨਾ, ਡਾ. ਇੰਦਰਜੀਤ ਸਿੰਘ (ਸਰਹਿੰਦ), ਕੁਲਦੀਪ ਗਰੋਵਰ, ਸ਼ੇਹਬਾਜ਼ ਸ਼ੈਫੀ (ਮਲੇਰਕੋਟਲਾ), ਨੀਤੀਨ ਭਰਦਵਾਜ, ਹਰਮਿੰਦਰ ਸਿੰਘ, ਭੁਪਿੰਦਰ ਸਿੰਘ, ਅਮ੍ਰਿਤਾ ਸਿੰਘ, ਲਲਿਤ ਛਾਬੜਾ, ਅਬਦੂਲ ਰਾਮ ਰਹੀਮ ਰਾਵਤ, ਬਬਲ ਅਰੋੜਾ, ਬਸ਼ੀਰ ਸਿਆਣੀ, ਕੁਸਮ ਸ਼ਰਮਾ, ਅਸ਼ੋਕ ਅਰੋੜਾ, ਚੰਦਨ ਸ਼ੁਕਲਾ, ਰਾਕੇਸ਼ ਗੁਪਤਾ, ਅਨਿਲ ਗੁਪਤਾ, ਬਲਬੀਰ ਗੁਪਤਾ, ਕਿਸ਼ੋਰ ਕੁਮਾਰ, ਪਰਵਾਜ਼ ਸ਼ੈਫੀ ਅਤੇ ਗੁਲੀਸਤਾ ਸ਼ੈਫੀ (ਅੰਬਾਲਾ) ਆਦਿ ਨੇ ਕਿਸ਼ੋਰ ਕੁਮਾਰ ਅਤੇ ਲਤਾ ਜੀ ਦੇ ਗਾਏ ਗੀਤਾਂ ਨੂੰ ਆਪਣੀ ਆਵਾਜ਼ ਦੇ ਕੇ ਕਿਸ਼ੋਰ ਕੁਮਾਰ ਜੀ ਦਾ ਜਨਮ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਕਰਨਲ ਸੁਰਿੰਦਰ ਸਿੰਘ ਉਚੇਚੇ ਤੌਰ ਤੇ ਪਹੁੰਚੇ । ਸਟੇਜ਼ ਸੈਕਟ੍ਰੀ ਦੀ ਭੂਮਿੱਕਾ ਸ੍ਰੀ ਲਲਿਤ ਛਾਬੜਾ ਨੇ ਬਾਖ਼ੂਬੀ ਨਿਭਾਈ । ਸੁਸ਼ੀਲ ਕੁਮਾਰ ਦੇ ਸਾਊਂਡ ਸਿਸਟਮ ਦੀ ਭਰਪੂਰ ਸਲਾਘਾ ਕੀਤੀ ਗਈ ।