ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਵਜੀਦਪੁਰ ਵਿੱਖੇ ਮੁਫ਼ਤ ਕਾਨੂੰਨੀ ਸੇਵਾਵਾ ਤੇ ਆਵਾਜਾਈ ਜਾਗਰੂਕਤਾ ਸੈਮੀਨਾਰ ਆਯੋਜਿਤ

ਲੋਕ ਮੁਫ਼ਤ ਕਾਨੂੰਨੀ ਸੇਵਾਵਾਂ ਦਾ ਵੱਧ ਤੋਂ ਵੱਧ ਲਾਹਾ ਲੈਣ – ਇੰਚਾਰਜ ਤਰਸੇਮ ਸਿੰਘ

ਪੈਰਾ ਲੀਗਲ ਵਲੰਟੀਅਰ ਭਗਵਾਨ ਦਾਸ ਗੁਪਤਾ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ, ਨਾਲ ਇੰਚਾਰਜ ਤਰਸੇਮ ਸਿੰਘ ਤੇ ਸਟਾਫ਼।

ਪਟਿਆਲਾ 17 ਜਨਵਰੀ
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਰਪ੍ਰਸਤੀ ਹੇਠ ਮਾਣਯੋਗ ਦੀਪਤੀ ਗੋਇਲ ਚੀਫ਼ ਜੁਡੀਸ਼ਅਲ ਮੈਜਿਸਟਰੇਟ ਕਮ ਸੈਕਟਰੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਵਲੋਂ ਸਿੱਖਿਆ ਵਿਭਾਗ, ਟ੍ਰੈਫਿਕ ਐਜੂਕੇਸ਼ਨ ਸੈਲ ਪਟਿਆਲਾ, ਜ਼ਿਲ੍ਹਾ ਸਾਂਝ ਕੇਂਦਰ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇੱਕ ਮੁਫ਼ਤ ਕਾਨੂੰਨੀ ਸੇਵਾਵਾਂ ਤੇ ਆਵਾਜਾਈ ਜਾਗਰੂਕਤਾ ਸੈਮੀਨਾਰ ਸਰਕਾਰੀ ਐਲੀਮੈਂਟਰੀ ਸਕੂਲ ਵਜੀਦਪੁਰ, ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ।
ਸੈਮੀਨਾਰ ਵਿੱਚ ਉੱਘੇ ਸਮਾਜਸੇਵੀ ਭਗਵਾਨ ਦਾਸ ਗੁਪਤਾ, ਪੈਰਾ ਲੀਗਲ ਵਲੰਟੀਅਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਤੇ ਟ੍ਰੈਫਿਕ ਮਾਰਸ਼ਲ ਟ੍ਰੈਫਿਕ ਵਿੰਗ ਪੰਜਾਬ ਪੁਲਿਸ ਪਟਿਆਲਾ ਵਲੋਂ ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ ਪ੍ਰਬੰਧਕ ਕਮੇਟੀ ਮੈਂਬਰਾਂ ਤੇ‌ ਮਿਡ – ਡੇ‌ ਮੀਲ ਵਰਕਰਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ, ਲੋਕ ਅਦਾਲਤਾਂ ਦੇ ਲਾਭ ਬਾਰੇ ਦੱਸਿਆ।
ਭਗਵਾਨ ਦਾਸ ਗੁਪਤਾ ਨੇ ਅਥਾਰਟੀ ਵੱਲੋਂ ਦਿੱਤੀਆਂ ਜਾਂਦੀਆਂ ਮੁਫ਼ਤ ਕਾਨੂੰਨੀ ਸੇਵਾਵਾਂ ਅਤੇ ਪੰਜਾਬ ਵਿਕਟਿਮ ਕੰਪਨਸੇਸ਼ਨ ਸਕੀਮ-2017 ਬਾਰੇ ਜਾਣਕਾਰੀ ਦਿੱਤੀ।ੳਹਨਾਂ ਨੇ ਆਵਾਜਾਈ ਨਿਯਮਾਂ ਬਾਰੇ ਵੀ ਜਾਣਕਾਰੀ ਦਿੱਤੀ।
ਸਕੂਲ ਦੇ ਇੰਚਾਰਜ ਤਰਸੇਮ ਸਿੰਘ ਨੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਸੈਮੀਨਾਰ ਵਿੱਚ ਗੁਰਪ੍ਰੀਤ ਸਿੰਘ, ਲਖਵੀਰ ਸਿੰਘ, ਸ੍ਰੀਮਤੀ ਗੁਰਪ੍ਰੀਤ ਕੌਰ, ਸ੍ਰੀਮਤੀ ਵਰਿੰਦਰਜੀਤ ਕੌਰ ਅਤੇ ਮਿਡ ਡੇ ਮੀਲ ਵਰਕਰਾਂ ਨੇ ਵੀ ਭਾਗ ਲਿਆ।

Leave a Reply

Your email address will not be published. Required fields are marked *