ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮਿਡਲ ਸਕੂਲ ਕਸਿਆਣਾ ਵਿੱਖੇ ਮੁਫ਼ਤ ਕਾਨੂੰਨੀ ਸੇਵਾਵਾਂ, ਆਵਾਜਾਈ ਜਾਗਰੂਕਤਾ ਸੈਮੀਨਾਰ

ਆਪਣੇ ਵਿਚਾਰ ਪੇਸ਼ ਕਰਦੇ ਹੋਏ ਉੱਘੇ ਸਮਾਜਸੇਵੀ, ਮੋਟੀਵੇਸਨਲ ਸਪੀਕਰ ਤੇ ਪੈਰਾ ਲੀਗਲ ਵਲੰਟੀਅਰ ਭਗਵਾਨ ਦਾਸ ਗੁਪਤਾ।

ਲੋਕ ਮੁਫ਼ਤ ਕਾਨੂੰਨੀ ਸੇਵਾਵਾਂ ਦਾ ਵੱਧ ਤੋਂ ਵੱਧ ਲਾਹਾ ਲੈਣ- ਇੰਚਾਰਜ ਮੈਡਮ ਅਮਨਦੀਪ ਕੌਰ
ਪਟਿਆਲਾ 19 ਨਵੰਬਰ
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਮੈਡਮ ਮਾਨੀ ਅਰੋੜਾ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੰਜੀਵ ਸ਼ਰਮਾ, ਇੰਸ.ਕਰਮਜੀਤ ਕੌਰ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈਲ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇੱਕ ਮੁਫ਼ਤ ਕਾਨੂੰਨੀ ਸੇਵਾਵਾਂ ਤੇ ਆਵਾਜਾਈ ਜਾਗਰੂਕਤਾ ਸੈਮੀਨਾਰ ਸਰਕਾਰੀ ਮਿਡਲ ਸਕੂਲ ਕਸਿਆਣਾ ਵਿਖੇ ਆਯੋਜਿਤ ਕੀਤਾ ਗਿਆ।
ਇਸ ਮੌਕੇ ਉੱਘੇ ਸਮਾਜ ਸੇਵੀ ਰੋਟੇਰੀਅਨ ਭਗਵਾਨ ਦਾਸ ਗੁਪਤਾ, ਪੈਰਾ ਲੀਗਲ ਵਲੰਟੀਅਰ, ਟ੍ਰੈਫਿਕ ਮਾਰਸ਼ਲ ਅਤੇ‌ ਡਿਪਟੀ ਡਿਸਟ੍ਰਿਕਟ ਗਵਰਨਰ ਇਲੈਕਟ ਰੋਟਰੀ ਇੰਟਰਨੈਸ਼ਨਲ 3090 ਵਲੋਂ ਅਧਿਆਪਕਾਂ,ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਮਿਡ ਡੇ ਮੀਲ ਵਰਕਰਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ, ਲੋਕ ਅਦਾਲਤਾਂ ਦੇ ਲਾਭ ਬਾਰੇ ਦੱਸਿਆ।
ਟ੍ਰੈਫਿਕ ਮਾਰਸ਼ਲ ਪੰਜਾਬ ਪੁਲਿਸ ਟ੍ਰੈਫਿਕ ਵਿੰਗ ਤੇ ਪੈਰਾ ਲੀਗਲ ਵਲੰਟੀਅਰ ਰੋਟੇਰੀਅਨ ਭਗਵਾਨ ਦਾਸ ਗੁਪਤਾ ਨੇ ਅਥਾਰਟੀ ਵੱਲੋਂ ਦਿੱਤੀਆਂ ਜਾਂਦੀਆਂ ਮੁਫ਼ਤ ਕਾਨੂੰਨੀ ਸੇਵਾਵਾਂ ਅਤੇ ਪੰਜਾਬ ਵਿਕਟਿਮ ਕੰਪਨਸੇਸ਼ਨ ਸਕੀਮ-2017 ਅਤੇ 14 ਦਸੰਬਰ 2024 ਨੂੰ ਜ਼ਿਲ੍ਹਾ ਕਚਹਿਰੀਆਂ ਵਿਖੇ ਲੱਗਣ ਵਾਲੀ ਰਾਸ਼ਟਰੀ ਲੋਕ ਅਦਾਲਤ ਬਾਰੇ ਦੱਸਿਆ । ੳਹਨਾਂ ਨੇ ਆਵਾਜਾਈ ਨਿਯਮਾਂ ਬਾਰੇ ਵੀ ਜਾਣਕਾਰੀ ਦਿੱਤੀ।
ਸਰਕਾਰੀ ਮਿਡਲ ਸਕੂਲ ਕਸਿਆਣਾ ਦੀ ਇੰਚਾਰਜ ਮੈਡਮ ਅਮਨਦੀਪ ਕੌਰ ਨੇ ਧੰਨਵਾਦ ਪ੍ਰਗਟ ਕਰਦਿਆਂ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਰੁੱਖ ਲਗਾਉਣ ‘ਤੇ ਜ਼ੋਰ ਦਿੱਤਾ |
ਇਸ ਮੌਕੇ ਸਕੂਲ ਸਟਾਫ਼, ਮਿਡ ਡੇ ਮੀਲ ਵਰਕਰ, ਮਾਪੇ ਅਤੇ ਵਿਦਿਆਰਥੀ ਹਾਜ਼ਰ ਸਨ।
ਫੋਟੋ ਕੈਪਸ਼ਨ : ਆਪਣੇ ਵਿਚਾਰ ਪੇਸ਼ ਕਰਦੇ ਹੋਏ ਉੱਘੇ ਸਮਾਜਸੇਵੀ, ਮੋਟੀਵੇਸਨਲ ਸਪੀਕਰ ਤੇ ਪੈਰਾ ਲੀਗਲ ਵਲੰਟੀਅਰ ਭਗਵਾਨ ਦਾਸ ਗੁਪਤਾ।

Leave a Reply

Your email address will not be published. Required fields are marked *