ਸ੍ਰੀ ਰਾਮਦੇਵ ਜਿਨਗਰ ਸਮਾਜ ਲਾਇਬਰੇਰੀ ਲਈ ਪ੍ਰੋਫੈਸਰ ਸੀੜਾ ਨੇ ਦਿੱਤਾ 5 ਲੱਖ ਦਾ ਚੈੱਕ
ਪਟਿਆਲਾ ਸ਼ਹਿਰ ਦੇ ਉੱਘੇ ਸਮਾਜ ਸੇਵਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪ੍ਰੋਫੈਸਰ ਸੁਮੇਰ ਸੀੜਾ ਹਮੇਸ਼ਾ ਹੀ ਸਮਾਜ ਵਿੱਚ ਚੰਗੇ ਕੰਮ ਕਰਦੇ ਰਹਿੰਦੇ ਹਨ। ਇਹਨਾਂ ਚੰਗੇ ਕੰਮਾਂ ਲਈ ਸਮਾਂ ਕੱਢਣਾ ਵੀ ਲਾਜ਼ਮੀ ਹੈ ਇਸੇ ਕਰਕੇ ਉਹਨਾਂ ਵੱਲੋਂ ਇੱਕ ਨਮੀ ਸ਼ੁਰੂਆਤ ਕੀਤੀ ਗਈ ਜਿਸ ਨੂੰ ਨਾਂ ਦਿੱਤਾ ਗਿਆ ਇੱਕ ਐਤਵਾਰ ਸਮਾਜ ਦੇ ਨਾਮ ਜਿਸ ਦੇ ਤਹਿਤ ਉਹ ਪੂਰਾ ਦਿਨ ਸਮਾਜ ਦੇ ਵੱਖ-ਵੱਖ ਵਰਗਾਂ ਲਈ ਸੇਵਾ ਦਾ ਕੰਮ ਕਰਨਗੇ ਅਤੇ ਨਾਲ ਹੀ ਬੇਜੁਬਾਨ ਪਸ਼ੂ ਪੰਛੀਆਂ ਅਤੇ ਵਾਤਾਵਰਨ ਲਈ ਵੀ ਚੰਗੇ ਕੰਮਾਂ ਦੀ ਸ਼ੁਰੂਆਤ ਕੀਤੀ । ਇਸੇ ਲੜੀ ਤਹਿਤ ਅੱਜ ਪ੍ਰੋਫੈਸਰ ਸੁਮੇਰ ਸੀੜਾ ਨੇ ਜਿੱਥੇ ਸਿੱਖਿਆ ਦੇ ਖੇਤਰ ਨੂੰ ਹੋਰ ਪ੍ਰਫੁੱਲਤ ਕਰਨ ਵਾਸਤੇ ਤੋਪਖਾਨਾ ਮੋੜ ਤੇ ਵਸੇ ਜਿਨਗਰ ਸਮਾਜ ਦੀ ਮੰਗ ਨੂੰ ਦੇਖਦੇ ਹੋਏ ਸ੍ਰੀ ਰਾਮਦੇਵ ਜਿਨਗਰ ਸਭਾ ਰਜਿ: ਦੀ ਬਣੀ ਧਰਮਸ਼ਾਲਾ ਵਿੱਚ ਲਾਈਬਰੇਰੀ ਦੇ ਨਿਰਮਾਣ ਲਈ ਅੱਜ ਮੌਕੇ ਤੇ ਪਹੁੰਚਕੇ ਪੰਜ ਲੱਖ ਰੁਪਏ ਦਾ ਚੈੱਕ ਭੇਂਟ ਕੀਤਾ । ਸਭਾ ਦੇ ਪ੍ਰਧਾਨ ਨੇ ਦੱਸਿਆ ਕਿ ਇਸ ਧਰਮਸ਼ਾਲਾ ਵਿੱਚ ਸਾਡੇ ਕੋਲ ਇੱਕ ਕਮਰਾ ਵੱਖਰਾ ਪਿਆ ਹੈ ਜਿਸ ਵਿੱਚ ਅਸੀਂ ਲੰਬੇ ਸਮੇਂ ਤੋਂ ਇੱਕ ਕੰਪਿਊਟਰ ਸਿਖਲਾਈ ਕੇਂਦਰ ਅਤੇ ਲੈਬਰੇਰੀ ਬਣਾਉਣ ਦੀ ਸੋਚ ਰਹੇ ਹਾਂ ਕਿਉਂਕਿ ਸਾਡੇ ਸਾਰੇ ਘਰ ਕੰਮ ਕਾਰ ਵਾਲੇ ਹਨ ਤੇ ਘਰਾਂ ਵਿੱਚ ਹੀ ਅਸੀਂ ਆਪਣਾ ਕੰਮ ਕਰਦੇ ਹਾਂ। ਇਸ ਕਰਕੇ ਉਥੇ ਬੈਠ ਕੇ ਬੱਚਿਆਂ ਨੂੰ ਪੜ੍ਹਨ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਸਮੱਸਿਆ ਦਾ ਅਸੀਂ ਲੰਬੇ ਸਮੇਂ ਤੋਂ ਸਾਹਮਣਾ ਕਰ ਰਹੇ ਸੀ। ਇਸ ਬਾਬਤ ਜਦੋਂ ਪ੍ਰੋਫੈਸਰ ਸੁਮੇਰ ਜੀ ਨਾਲ ਸਾਡੀ ਗੱਲ ਹੋਈ ਤਾਂ ਉਹਨਾਂ ਝੱਟ ਸਾਡੀ ਮੰਗ ਨੂੰ ਮੰਨਦੇ ਹੋਏ ਸਾਡਾ ਸਹਿਯੋਗ ਕਿਤਾ ਤੇ ਸਾਨੂੰ ਪੰਜ ਲੱਖ ਰੁਪਏ ਦਾ ਚੈੱਕ ਦੇ ਕੇ ਹੌਸਲਾ ਅਫਜਾਈ ਕੀਤੀ। ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਇੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰੋਫੈਸਰ ਸੁਮੇਰ ਨੇ ਦੱਸਿਆ ਕਿ ਇੱਕ ਦਿਨ ਸਾਨੂੰ ਜਰੂਰ ਸਮਾਜ ਨੂੰ ਅਰਪਣ ਕਰਨਾ ਚਾਹੀਦਾ ਹੈ। ਕਿਉਂਕਿ ਅਸੀਂ ਸਮਾਜ ਤੋਂ ਕੁਦਰਤ ਤੋਂ ਬਹੁਤ ਕੁਝ ਲੈਂਦੇ ਹਾਂ ਪਰ ਆਪਣੇ ਵੱਲੋਂ ਕੁਦਰਤ ਲਈ ਅਤੇ ਸਮਾਜ ਲਈ ਸਮਾਂ ਤੱਕ ਨਹੀਂ ਕੱਢ ਪਾਉਂਦੇ । ਇਸ ਕਰਕੇ ਇੱਕ ਐਤਵਾਰ ਦਾ ਦਿਨ ਅਸੀਂ ਸਮਾਜ ਅਤੇ ਕੁਦਰਤ ਲਈ ਵੱਖਰਾ ਰੱਖਿਆ ਹੈ। ਜਿਸ ਦੇ ਤਹਿਤ ਅੱਜ ਸਵੇਰੇ ਹੀ ਪਾਰਕਾਂ ਵਿੱਚ ਜਾ ਕੇ ਅਤੇ ਘਰ ਘਰ ਪਹੁੰਚ ਕੇ ਲੋਕਾਂ ਨੂੰ ਮਿੱਟੀ ਦੇ ਕਸੋਰੇ ਭੇਂਟ ਕੀਤੇ ਹਨ ਜੋ ਕਿ ਲੋਕ ਆਪਣੀ ਛੱਤਾਂ ਉਪਰ ਅਤੇ ਘਰ ਦੇ ਬਾਹਰ ਰੱਖਣਗੇ ਜਿਨਾਂ ਵਿੱਚ ਬੇਜੁਬਾਨ ਪਸ਼ੂ ਪੰਛੀਆਂ ਲਈ ਪਾਣੀ ਰੱਖਿਆ ਜਾ ਸਕੇ। ਉਸ ਤੋਂ ਬਾਅਦ ਜਿਨਗਰ ਸਮਾਜ ਦੇ ਸੱਦੇ ਤੇ ਮੈਨੂੰ ਧਰਮਸ਼ਾਲਾ ਪਹੁੰਚਣ ਦਾ ਮੌਕਾ ਮਿਲਿਆ ਅਤੇ ਇਹਨਾਂ ਦੀ ਸਿਖਿਆ ਪ੍ਰਤੀ ਸੋਚ ਬਹੁਤ ਹੀ ਵਧੀਆ ਲੱਗੀ ਅਤੇ ਇਸ ਲਈ ਮੈਂ ਇਹਨਾਂ ਦਾ ਸਹਿਯੋਗ ਕੀਤਾ ਹੈ। ਅਤੇ ਵਿਸ਼ਵਾਸ ਦਿਵਾਨਾ ਹਾਂ ਕਿ ਜਿੱਥੇ ਵੀ ਇਸ ਤਰ੍ਹਾਂ ਦੀ ਵਧੀਆ ਸੋਚ ਵਾਲੇ ਲੋਕਾਂ ਦਾ ਇਕੱਠ ਹੋਵੇਗਾ ਉਥੇ ਮੈਂ ਆਪਣੇ ਵੱਲੋਂ ਜਿੰਨੀ ਹੋ ਸਕੇ ਵੱਧ ਤੋਂ ਵੱਧ ਮਦਦ ਕਰਾਂਗਾ ।