19 ਜੁਲਾਈ ਨੂੰ ਪਟਿਆਲਾ ਵਿੱਚ ਨਿਕਲੇਗੀ ਸ੍ਰੀ ਭਗਵਾਨ ਜਗਨ ਨਾਥ ਜੀ ਦੀ ਰੱਥ ਯਾਤਰਾ ਧੂਮ ਧਾਮ ਨਾਲ ਕੱਢੀ ਜਾਵੇਗੀ।
ਮੀਟਿੰਗ ਸ਼ੇਰਾ ਵਾਲਾ ਗੇਟ ਅਨਾਤਨ ਧਰਮ ਕੁਮਾਰ ਸਭਾ ਧਰਮਸ਼ਾਲਾ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਚੇਅਰਮੈਨ ਅਸ਼ਵਨੀ ਗੋਇਲ, ਪ੍ਰਧਾਨ ਦੇਵੀ ਦਿਆਲ ਆੜਤ ਐਸੋਸੀਏਸ਼ਨ, ਪ੍ਰਧਾਨ ਧੀਰਜ ਚਲਾਨਾ, ਚੰਦਰ ਮੋਹਨ ਮਿੱਤਲ ਜਨਰਲ ਸਕੱਤਰ ਦੀ ਅਗਵਾਈ ਵਿੱਚ ਕੀਤੀ ਗਈ। ਉਸ ਵਿੱਚ ਫੈਸਲਾ ਕੀਤਾ ਗਿਆ ਕਿ ਇਹ ਰੱਥ ਯਾਤਰਾ 22ਵੀਂ ਵਾਰ ਪਟਿਆਲਾ ਤੋਂ ਕੱਢੀ ਜਾਵੇਗੀ। ਇਹ ਰੱਥ ਯਾਤਰਾ ਕਾਲੀ ਮਾਤਾ ਮੰਦਿਰ ਤੋਂ ਸ਼ੁਰੂ ਹੋ ਕੇ ਬਜਾਰਾਂ ਵਿਚੋਂ ਦੀ ਹੁੰਦੇ ਹੋਏ ਐਸ.ਡੀ.ਕੇ.ਐਸ. ਭਵਨ ਰਾਜਪੁਰਾ ਰੋਡ, ਨੇੜੇ ਹਨੁਮਾਨ ਜੀ ਦੇ ਮੰਦਿਰ ਵਿਖੇ ਸਮਾਪਤ ਹੋਵੇਗੀ। ਇਸ ਰੱਥ ਯਾਤਰਾ ਵਿੱਚ ਜਿਹੜੇ ਸ਼ਰਧਾਲੂ ਹਨ ਉਹ ਪੰਜਾਬ, ਚੰਡੀਗੜ੍ਹ, ਦਿੱਲੀ, ਕੁਰਕਸ਼ੇਤਰ, ਪੰਚਕੁਲੇ, ਮਾਇਆਪੁਰ ਵੈਸਟ ਬੰਗਾਲ ਤੋਂ ਸ਼ਾਮਲ ਹੋਣ ਲਈ ਆ ਰਹੇ ਹਨ। ਇਸ ਰੱਥ ਯਾਤਰਾ ਦਾ ਆਯੋਜਨ ਪ੍ਰਧਾਨ ਧੀਰਜ ਚਲਾਨਾ ਜੀ ਦੇ ਅਗਵਾਈ ਵਿੱਚ ਹੋਵੇਗੀ। ਇਸ ਰੱਥ ਯਾਤਰਾ ਸਬੰਧੀ ਆੜਤੀ ਐਸੋਸੀਏਸ਼ਨ ਪ੍ਰਧਾਨ ਦੇਵੀ ਦਿਆਲ ਜੀ ਨੇ ਕਿਹਾ ਕਿ ਮੈਂ ਅਤੇ ਮੇਰੀ ਟੀਮ ਤੁਹਾਡੀ ਇਹ ਸੰਸਥਾ ਨਾਲ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਾਂ। ਜ਼ੋ ਵੀ ਜਿਸ ਤਰ੍ਹਾਂ ਦੀ ਵੀ ਕੋਈ ਸਹਾਇਤਾ ਹੋਵੇਗੀ ਮੇਰੀ ਟੀਮ ਹਰ ਸਮੇਂ ਤੁਹਾਡੇ ਨਾਲ ਤਿਆਰ ਹੈ ਅਤੇ ਮੈਨੂੰ ਇਸ ਜਗਨ ਨਾਥ ਰੱਥ ਯਾਤਰਾ ਦੀ ਮੀਟਿੰਗ ਵਿੱਚ ਸ਼ਾਮਲ ਹੋ ਕੇ ਬਹੁਤ ਆਨੰਦ ਆਇਆ। ਇਹ ਰੱਥ ਯਾਤਰਾ ਦਾ ਆਯੋਜਨ ਪਟਿਆਲਾ ਸ਼ਹਿਰ ਵਿੱਚ 22ਵੀ ਵਾਰ ਹੋ ਰਿਹਾ ਹੈ। ਇਸ ਰੱਥ ਯਾਤਰਾ ਦੇ ਆਯੋਜਨ ਵਿੰਚ ਮੈਂ ਪਹਿਲੀ ਵਾਰ ਮੀਟਿੰਗ ਵਿੱਚ ਸ਼ਾਮਲ ਹੋਇਆ ਹਾਂ। ਇਸ ਮੌਕੇ ਜਨਰਲ ਸਕੱਤਰ ਚੰਦਰ ਮੋਹਨ ਮਿੱਤਲ ਨੇ ਕਿਹਾ ਕਿ ਇਸ ਰੱਥ ਯਾਤਰਾ ਦਾ ਸਾਰਾ ਪ੍ਰੋਗਰਾਮ ਬਣ ਗਿਆ ਹੈ ਅਤੇ ਬਾਕੀ ਜ਼ੋ ਕਮੀਆਂ ਰਹਿੰਦੀਆਂ ਹਨ ਉਹ ਅਗਲੀ ਮੀਟਿੰਗ ਤੱਕ ਪੂਰੀਆਂ ਕਰ ਲਈਆਂ ਜਾਣਗੀਆਂ। ਇਸ ਮੌਕੇ ਚੰਦਰ ਮੋਹਨ ਮਿੱਤਲ ਨੇ ਕਿਹਾ ਕਿ ਹਰੇਕ ਪਟਿਆਲਾ ਵਾਸੀ ਨੂੰ ਵੋਟ ਜਰੂਰ ਪਾਉਣੀ ਚਾਹੀਦੀ ਹੈ ਅਤੇ ਆਪਣੀ ਵੋਟ ਦਾ ਯੋਗਦਾਨ ਜਰੂਰ ਦਿਓ। ਇਸ ਮੌਕੇ ਸੁਦਰਸ਼ਨ ਮਿੱਤਲ ਪ੍ਰੈਸ ਸੈਕਟਰੀ ਨੇ ਕਿਹਾ ਕਿ ਭਗਵਾਨ ਜਗਨ ਨਾਥ ਰੱਥ ਯਾਤਰਾ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਤੁਸੀਂ ਇੱਕ ਗਰਾਮ ਤੋਂ ਲੈ ਤੇ 10 ਹਜਾਰ ਕਿਲੋ ਗ੍ਰਾਂਮ ਤੱਕ ਬਗੈਰ ਲਸਨ ਪਿਆਜ ਤੋਂ ਬਿਨਾਂ ਕੋਈ ਵੀ ਆਪਣੀ ਸ਼ੁਧ ਰਸੋਈ ਵਿੱਚ ਬਣਾ ਕੇ ਭਗਵਾਨ ਜਗਨ ਨਾਥ ਜੀ ਨੂੰ ਭੋਗ ਲਗਾ ਸਕਦੇ ਹੋ। ਉਹਨਾਂ ਪਟਿਆਲਾ ਨਿਵਾਸੀਆ ਨੂੰ ਬੇਨਤੀ ਕੀਤੀ ਕਿ ਆਪ ਇਸ ਰੱਥ ਯਾਤਰਾ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਓ ਅਤੇ ਭਗਵਾਨ ਜਗਨ ਨਾਥ ਜੀ, ਭਗਵਾਨ ਬਲਦੇਵ ਜੀ, ਮਾਤਾ ਸਵੁਦਰਾ ਜੀ ਦਾ ਆਸ਼ਿਰਵਾਦ ਪ੍ਰਾਪਤ ਕਰੋ। ਇਸ ਮੌਕੇ ਹੋਰਨਾ ਤੋਂ ਇਲਾਵਾ ਅਸ਼ਵਨੀ ਗੋਇਲ ਚੇਅਰਮੈਨ, ਪ੍ਰਧਾਨ ਧੀਰਜ ਚਲਾਣਾ, ਦੇਵੀ ਦਿਆਲ, ਸੁਭਾਸ਼ ਗੁਪਤਾ, ਜਨਰਲ ਸਕੱਤਰ ਚੰਦਰ ਮੋਹਨ ਮਿੱਤਲ, ਚੰਦਰ ਸ਼ੇਖਰ, ਸੈਂਡੀ ਵਾਲੀਆ, ਪਰਦੀਪ ਕਪਿਲਾ, ਬਲਜਿੰਦਰ ਧੀਮਾਨ, ਵਿਨੋਦ ਬਾਂਸਲ, ਦਿਵਯਾ ਸ਼ਰਮਾ, ਜਗਤਾਰ ਸਿੰਘ ਤਾਰੀ, ਜਿੰਮੀ ਗੁਪਤਾ, ਜਰਨੈਲ ਸਿੰਘ ਮਾਹੀ, ਰਾਜਾ, ਸੁਰੇਸ਼ ਕਾਮਰਾ, ਸੁੱਖੀ, ਬਲਜਿੰਦਰ ਸ਼ਰਮਾ, ਤਜਿੰਦਰ ਮਹਿਤਾ ਆਮ ਆਦਮੀ ਪਾਰਟੀ, ਵਿਕਰਮ ਅਹੁਜਾ, ਡੀ.ਕੇ.ਦੁਆ, ਕਮਲਜੀਤ ਕਪਿਲਾ, ਆਦਿ ਹਾਜਰ ਸਨ।