ਪਟਿਆਲਾ (ਦਸਮੇਸ਼ ਪਿਤਾ ਨਿਊਜ਼) – ਲੋਕਤੰਤਰ ਦੇ ਚੌਥੇ ਥੰਮ੍ਹ ਪੱਤਰਕਾਰ ਭਾਈਚਾਰੇ ਦੀ ਪਟਿਆਲਾ ਸ਼ਹਿਰ ਵਿੱਚ ਸਿਰਮੋਰ ਸੰਸਥਾ ਇਲੈਕਟਰੋਨਿਕ ਮੀਡੀਆ ਵੈਲਫੇਅਰ ਕਲੱਬ (ਰਜਿ:) ਜੋ ਕਿ ਪਿਛਲੇ ਚਾਰ ਸਾਲਾਂ ਤੋਂ ਪੱਤਰਕਾਰਾਂ ਦੇ ਉੱਚ ਮਿਆਰ ਅਤੇ ਸਮਾਜ ਸੇਵਾ ਨੂੰ ਸਮਰਪਿਤ ਕੰਮ ਕਰ ਰਹੀ ਹੈ। ਇਸ ਵਿੱਚ ਜੁੜੇ ਸਾਰੇ ਮਾਨ ਮੱਤੇ ਪੱਤਰਕਾਰ ਸਾਹਿਬਾਨ ਜੋ ਕਿ ਵੱਖ-ਵੱਖ ਅਦਾਰਿਆਂ ਨਾਲ ਸੰਬੰਧਿਤ ਹਨ। ਫਿਰ ਚਾਹੇ ਉਹ ਅਖਬਾਰ ,ਟੀਵੀ ਚੈਨਲ, ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹੋਣ। ਪਰ ਪਿਛਲੇ ਲੰਬੇ ਸਮੇਂ ਤੋਂ ਕਲੱਬ ਦੇ ਬਣੇ ਸਿਧਾਂਤ ਸੰਵਿਧਾਨ ਮੁਤਾਬਕ ਸਮਾਜ ਭਲਾਈ ਦੇ ਵੀ ਕਈ ਕੰਮ ਕਰ ਰਹੇ ਹਨ। ਉੱਥੇ ਹੀ ਪੱਤਰਕਾਰਾਂ ਤੇ ਹੋ ਰਹੇ ਧੱਕੇ ਦੇ ਖਿਲਾਫ ਵੀ ਹਮੇਸ਼ਾ ਆਵਾਜ਼ ਬੁਲੰਦ ਕਰਦੇ ਆਏ ਹਨ। ਇਸ ਦੇ ਨਾਲ ਹੀ ਜਦੋਂ ਕਦੇ ਕਿਸੇ ਪੱਤਰਕਾਰ ਤੇ ਮੁਸੀਬਤ ਪਈ ਤਾਂ ਇਸ ਕਲੱਬ ਨੇ ਹਮੇਸ਼ਾ ਅੱਗੇ ਵੱਧ ਕੇ ਉਸ ਦੀ ਮਦਦ ਕੀਤੀ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ। ਸਮਾਜ ਦੇ ਗਰੀਬ ਵਰਗ ਦੀ ਮਦਦ, ਬੱਚਿਆਂ ਦੀ ਸਿੱਖਿਆ ਵਿੱਚ ਮਦਦ, ਧਾਰਮਿਕ ਸਮਾਗਮਾਂ ਤੇ ਲੰਗਰ ਲਗਾਉਣਾ , ਖੂਨ ਦਾਨ ਵਰਗਾ ਮਹਾਨ ਦਾਨ ਕੈਂਪ ਦਾ ਆਯੋਜਨ ਕਰ ਕੇ ਸਮਾਜ ਪ੍ਰਤੀ ਇੱਕ ਪੱਤਰਕਾਰ ਅਤੇ ਇਨਸਾਨੀਅਤ ਦਾ ਫਰਜ਼ ਪੂਰਾ ਕਰਦਾ ਰਿਹਾ। ਇਲੈਕਟਰੋਨਿਕ ਮੀਡੀਆ ਵੈਲਫੇਅਰ ਕਲੱਬ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਕਲੱਬ ਦੇ ਪ੍ਰਧਾਨ ਵਜੋਂ ਅਨੁਰਾਗ ਸ਼ਰਮਾ ਆਪਣੀ ਜਿੰਮੇਵਾਰੀ ਨਿਭਾ ਰਹੇ ਅਤੇ ਉਹਨਾਂ ਦੀ ਟੀਮ ਇਸ ਸਾਰੇ ਕਾਰਜਾਂ ਵਿੱਚ ਉਹਨਾਂ ਦੇ ਨਾਲ ਡੱਟ ਕੇ ਕੰਮ ਕਰਦੀ ਰਹੀ ਕਲੱਬ ਦਾ ਹਰੇਕ ਮੈਂਬਰ ਹਰ ਕਾਰਜ ਵਿੱਚ ਵੱਧ ਚੜ ਕੇ ਹਿੱਸਾ ਪਾਉਂਦਾ ਹੈ। ਪਰ ਜਦੋਂ ਵੀ ਕਿਸੇ ਸੰਸਥਾ ਦੀ ਸਥਾਪਨਾ ਹੁੰਦੀ ਹੈ ਤੇ ਉਸ ਦਾ ਸੰਵਿਧਾਨ ਬਣਦਾ ਹੈ ਅਤੇ ਉਸ ਸਵਿਧਾਨ ਮੁਤਾਬਕ ਹੀ ਸਾਰੀ ਕਾਰਜ ਪ੍ਰਣਾਲੀ ਚਲਦੀ ਹੈ। ਇਸ ਦੇ ਚਲਦਿਆਂ ਹੀ ਹਰ ਦੋ ਸਾਲ ਵਿੱਚ ਕਲੱਬ ਦੀ ਨਵੀਂ ਕਮੇਟੀ ਚੁਣੀ ਜਾਂਦੀ ਹੈ। ਜਿਸ ਲਈ ਪੱਤਰਕਾਰਾਂ ਦੇ ਮੱਤਦਾਨ ਲਏ ਜਾਂਦੇ ਹਨ ਅਤੇ ਚੋਣਾਂ ਕਰਵਾ ਕੇ ਕਲੱਬ ਲਈ ਨੁਮਾਇੰਦੇ ਚੁਣੇ ਜਾਂਦੇ ਹਨ। ਇਸ ਵਾਰ ਵੀ 16 ਦਸੰਬਰ 2024 ਨੂੰ ਇਲੈਕਟਰੋਨਿਕ ਮੀਡੀਆ ਵੈਲਫੇਅਰ ਕਲੱਬ ਰਜਿ: ਸ਼ੇਰਾਂਵਾਲਾ ਗੇਟ ਪਟਿਆਲਾ ਦੇ ਅਹੁਦੇਦਾਰਾਂ ਦੀ ਚੋਣ ਲਈ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਜਿਸ ਲਈ ਜਿੱਥੇ ਸਰਕਾਰੀ ਪੱਧਰ ਤੇ ਸਰਕਾਰੀ ਨੁਮਾਇੰਦਿਆਂ ਨੂੰ ਚੋਣਾਂ ਨੂੰ ਨਿਰਪੱਖ ਅਤੇ ਸ਼ਾਂਤਮਈ ਤਰੀਕੇ ਨਾਲ ਕਰਾਉਣ ਦੀ ਅਪੀਲ ਕੀਤੀ ਜਾਂਦੀ ਹੈ। ਉੱਥੇ ਹੀ ਕਲੱਬ ਦੀ ਅੰਦਰੂਨੀ ਤਿੰਨ ਮੈਂਬਰੀ ਚੋਣ ਕਮੇਟੀ ਚੋਣਾਂ ਦੀ ਸਾਰੀ ਪ੍ਰਕਿਰਿਆ ਨੂੰ ਅਮਲ ਵਿੱਚ ਲਿਆਉਂਦੀ ਹੈ । ਜਿਸ ਦੇ ਮੈਂਬਰ ਜਸਬੀਰ ਸਿੰਘ ਸੁਖੀਜਾ, ਦਰਸ਼ਨ ਅਹੂਜਾ ਅਤੇ ਜਗਜੀਤ ਸਿੰਘ ਸੱਗੂ ਹਨ। ਜਿਨਾਂ ਦੀ ਯੋਗ ਅਗਵਾਈ ਵਿੱਚ 10 ਦਸੰਬਰ ਤੱਕ ਨਾਮਜਦਗੀ ਪੱਤਰ ਲੈ ਲਿੱਤੇ ਗਏ ਹਨ ਅਤੇ ਅਗਲੀ ਪ੍ਰਕਿਰਿਆ ਨੂੰ ਪਾਰਦਰਸ਼ੀ ਤਰੀਕੇ ਨਾਲ ਕਰਦੇ ਹੋਏ 16 ਦਸੰਬਰ ਨੂੰ ਪ੍ਰਸ਼ਾਸਨ ਅਤੇ ਤਿੰਨ ਮੈਂਬਰੀ ਕਮੇਟੀ ਦੀ ਦੇਖਰੇਖ ਵਿੱਚ ਕਲੱਬ ਦੇ ਇਲੈਕਸ਼ਨ ਸ਼ਾਂਤਮਈ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਏ ਜਾਣਗੇ। ਇੱਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਕਲੱਬ ਵਿੱਚ ਭਾਈਚਾਰਕ ਸਾਂਝ ਅਤੇ ਏਕਤਾ ਹਮੇਸ਼ਾ ਦੇਖਣ ਨੂੰ ਮਿਲੀ ਹੈ। ਪਿਛਲੀ ਦੋ ਵਾਰ ਤੋਂ ਕਮੇਟੀਆਂ ਸਰਬ ਸੰਮਤੀ ਨਾਲ ਚੁਣੀਆਂ ਗਈਆਂ ਹਨ ਅਤੇ ਜੇਕਰ ਇਸ ਵਾਰ ਵੀ ਅਜਿਹਾ ਕੋਈ ਮਾਹੌਲ ਬਣਦਾ ਹੈ ਤਾਂ ਵੀ ਤਿੰਨ ਮੈਂਬਰੀ ਕਮੇਟੀ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦੇਣ ਲਈ ਵਚਨਬੱਧ ਹੈ। ਦੱਸ ਦਈਏ ਇਹ ਕੋਈ ਆਪਸੀ ਲੜਾਈ ਜਾਂ ਅਹੁਦੇ ਲੈਣ ਦੀ ਹੋੜ ਨਹੀਂ ਹੈ। ਬਲਕਿ ਹਰ ਦੋ ਸਾਲ ਬਾਅਦ ਹੋਣ ਵਾਲੀ ਇੱਕ ਸੰਵਿਧਾਨਿਕ ਪ੍ਰਕਿਰਿਆ ਹੈ। ਜਿਸ ਦੇ ਨਾਲ ਜਿੱਥੇ ਹਰੇਕ ਦੇ ਅਧਿਕਾਰਾਂ ਦੀ ਸੁਰਕਸ਼ਾ ਹੁੰਦੀ ਹੈ। ਉੱਥੇ ਹੀ ਕਦੇ ਵੀ ਇੱਕ ਦੂਸਰੇ ਦੇ ਮਨ ਵਿੱਚ ਕੋਈ ਅਜਿਹਾ ਵਿਚਾਰ ਨਹੀਂ ਪੰਪਦਾ ਕਿ ਤਾਨਾਸ਼ਾਹੀ ਰਵਈਏ ਦੇ ਨਾਲ ਕਲੱਬ ਨੂੰ ਚਲਾਇਆ ਜਾ ਰਿਹਾ ਹੈ। ਇਸ ਲਈ ਕਲੱਬ ਦੀ ਬਿਹਤਰੀ ਲਈ ਅਤੇ ਕਲੱਬ ਮੈਂਬਰਾਂ ਦੇ ਅਧਿਕਾਰਾਂ ਦੀ ਖਾਤਰ ਇਹ ਚੋਣ ਪ੍ਰਕਿਰਿਆ ਕਰਵਾਈ ਜਾਂਦੀ ਹੈ।