ਅਖਰੋਟ : ਪਹਾੜੀ ਇਲਾਕਿਆਂ ਵਿਚ ਪਾਇਆ ਜਾਣ ਵਾਲਾ ਸਵਾਦੀ ਤੇ ਮਿਠਾਸ ਭਰਪੂਰ ਹੁੰਦਾ ਹੈ। ਇਹ ਦੇਰ ਨਾਲ ਹਜ਼ਮ ਹੁੰਦਾ ਹੈ। ਇਹ ਕਈ ਤਰ੍ਹਾਂ ਦੇ ਰੋਗ ਨਸ਼ਟ ਕਰਦਾ ਹੈ ਅਤੇ ਖੁਰਾਕੀ ਤੱਤਾਂ ਨਾਲ ਭਰਪੂਰ ਹੁੰਦਾ ਹੈ। ਜਿਸ ਕਰ ਕੇ ਇਸਨੂੰਜੇ ਵਧੀਆ ਟੌਨਿਕ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਕੁਝ ਖਾਸ ਖਾਸ ਗੁਣ ਇਸ ਤਰ੍ਹਾ ਹਨ :
- ਚੇਹਰੇ ਦੇ ਲਕਵੇ ਵਿਚ ਇਸ ਦੇ ਤੇਲ ਦੀ ਮਾਲਸ਼ ਬਹੁਤ ਉਪਯੋਗੀ ਹੁੰਦੀ ਹੈ। ਇਸ ਤੋਂ ਬਾਦ ਦਸ਼ਮੂਲ ਦੀ ਭਾਫ ਵੀ ਲੈਣੀ ਚਾਹੀਦੀ ਹੈ।
- ਜੇ ਕਿਤੇ ਗੱੁਝੀ ਚੋਟ ਗਲ ਜਾਏ, ਤਾਂ ਵੁਸ ਨਾਲ ਸੋਜ ਕਾਰਨ ਦਰਦ ਬਹੁਤ ਹੁੰਦੀ ਹੈ। ਇਸ ਦਰਦ ਅਤੇ ਸੋਜ ਨੂੰਹਟਾਂਉਣ ਲਈ ਵੁਸ ਸਥਾਨ ਉਤੇ ਅਖਰੋਟ ਦੀ ਗਿਰੀ, ਇੱਟ ਦਾ ਚੂਰਣ ਮਿਲਾ ਕੇ ਗਰਮ ਕਰ ਕੇ ਕਪੜੇ ਦੀ ਪੋਟਲੀ ਜਿਹੀ ਬਣਾ ਕੇ ਸੇਕ ਦੇਣ ਨਾਲ ਬਹੁਤ ਲਾਭ ਹੁੰਦਾ ਹੈ।
- ਦੱੁਧ ਚੁੰਘਾਉਣ ਵਾਲੀਆਂ ਔਰਤਾਂ ਨੂੰਜੇ ਦੱੁਧ ਘੱਟ ਉਤਰਦਾ ਹੋਵੇ ਤਾਂ ਕਣਕ ਦੇ ਆਟੇ ਵਿਚ ਅਖਰੋਟ ਦੇ ਪੱਤਿਆਂ ਦਾ ਚੂਰਨ ਬਰਾਬਰ ਮਾਤਰਾ ਵਿਚ ਮਿਲਾ ਕੇ ਗੋ ਕੇ ਘਿਉ ਵਿਚ ਇਸਦੀਆਂ ਬਰਾਬਰ ਮਾਤਰਾ ਵਿਚ ਮਿਲਾ ਕੇ ਗੋਕੇ ਘਿਉ ਵਿਚ ਇਸਦੀਆਂ ਪੂੜੀਆਂ ਬਣਾ ਕੇ ਇਕ ਹਫਤੇ ਤੱਕ ਲਗਾਤਾਰ ਸੇਵਨ ਕਰਨ ਨਾਲ ਦੱੁਧ ਬੱਚੇ ਦੀ ਸੰਤੁਸ਼ਟੀ ਅਤੇ ਵਿਕਾਸ ਲਈ ਕਾਫੀ ਾਤਰਾ ਵਿਚ ਉਤਰਦਾ ਹੈ।
- ਛੁਹਾਰਾ 40 ਗ੍ਰਾਮ ਅਖਰੋਟ ਦੀ ਗਿਰੀ 50 ਗ੍ਰਾਮ ਬਿਨੌਲੇ ਦੀ ਮੀਗੀ 10 ਗ੍ਰਾਮ ਥੋੜੇ ਜਿਹੇ ਘਿਉ ਵਿਚ ਕੁਟ ਕੇ ਮਿਸ਼ਰੀ ਮਿਲਾ ਕੇ ਹਰ ਰੋਜ਼ 25 ਗ੍ਰਾਮ ਦੀ ਮਾਤਰਾ ਵਿਚ ਸੇਵਨ ਕਰਨ ਨਾਲ ਪੇਸ਼ਾਬ ਦੀਆਂ ਤਕਲੀਫ ਜਿਵੇਂ ਪੇਸ਼ਾਬ ਦਾ ਬਾਰ ਬਾਰ ਆਉਣਾ।
- ਸੜ ਕੇ ਆਉਣ ਆਦਿ ਵਿਚ ਬਹੁਤ ਲਾਭ ਹੁੰਦਾ ਹੈ।
ਅਖਰੋਟ ਦੀ 25 ਗ੍ਰਾਮ ਗਿਰੀ ਰੋਜ਼ ਖਾਣ ਨਾਲ ਦਿਮਾਗ ਦੀਆਂ ਨਾੜੀਆਂ ਨੂੰਤਾਕਤ ਮਿਲਦੀ ਹੈ ਤੇ ਯਾਦ ਸ਼ਕਤੀ ਤੇਜ਼ ਹੁੰਦੀ ਹੈ। - ਇਸ ਦੇ ਤੇਲ ਨੂੰ20 ਤੋਂ 40 ਮਿਲੀ ਲੀਟਰ ਦੀ ਮਾਤਰਾ ਵਿੱਚ ਦੱੁਧ ਵਿਚ ਮਿਲਾ ਕੇ ਪੀਣ ਨਾਲ ਕਬਜ਼ ਜੋੜ ਖਤਮ ਹੁੰਦੀ ਹੈ।
- ਅਖਰੋਟ ਦੀ ਗਿਰੀ ਨੂੰਪੀਸ ਕੇ ਮੋਮ ਜਾਂ ਮਿੱਟੇ ਤੇਲ ਵਿਚ ਗਲਾ ਕੇ ਨਾਸੂਰ ਵੁਤੇ ਲੇਪ ਕਰਨ ਨਾਲ ਇਸ ਤੋਂ ਰਾਹਤ ਮਿਲਦੀ ਹੈ।
- ਇਸ ਦਾ ਤੇਲ 10 ਮਿਲੀ ਲੀਟਰ ਤੇ 50 ਗ੍ਰਾਮ ਗਰਮ ਪਾਣੀ ਮਿਲਾ ਕੇ 6 6 ਘੰਟੇ ਬਾਦ ਪਿਲਾਉਣ ਨਾਲ ਕੱੁਤੇ ਦਾ ਜ਼ਹਿਰ ਖਤਮ ਹੋ ਜਾਂਦਾ ਹੈ।
- ਕਮਜੋ਼ਰੀ ਭਾਵੇਂ ਸਰੀਰਕ ਹੋਵੇ ਜਾਂ ਮਾਨਸਿਕ ਅਖਰੋਟ ਦੀ ਕਿਰੀ ਅਤੇ ਮੱਨੁਕਾ 5 5 ਗ੍ਰਾਮ ਦੀ ਮਾਤਰਾ ਵਿਚ ਲੈਣ ਨਾਲ ਦੂਰ ਹੁੰਦੀ ਹੈ।
- ਸਰਦੀਆਂ ਵਿਚ ਇਸ ਦਾ ਸੇਵਨ ਹਰ ਰੋਜ਼ ਕਰਨ ਨਾਲ ਖਾਂਸੀ, ਜ਼ੁਕਾਮ, ਬਲਗਮ ਕਾਰਨ ਪੈਦਾ ਹੋਇਆ ਦਮਾ ਜੜੋਂ ਖਤਮ ਹੁੰਦਾ ਹੈ। ਇਸ ਤੋਂ ਇਲਾਵਾ ਜਿਸਮ ਨਰੋਆ ਰਹਿੰਦਾ ਹੈ।