ਅਣਖ

 

“ਅਣਖ” ਦੇ ਨਾਮ ‘ਤੇ ਕਤਲ ਅਤੇ ਕਿਸੇ ਪਰਿਵਾਰ, ਭਾਈਚਾਰੇ, ਕੌਮ ਤੇ ਧਾਰਮਿਕ ਫਿਰਕੇ ਆਦਿ ਦੀਆਂ ਔਰਤਾਂ ਨਾਲ਼ ਕੀਤੇ ਜਾਂਦੇ ਬਲਾਤਕਾਰ ਪਿੱਛੇ ਇੱਕ ਹੀ ਮਾਨਸਿਕਤਾ ਕੰਮ ਕਰਦੀ।

ਸਾਡੇ ਸਮਾਜ ਦੀ ਇਹ ਆਮ ਧਾਰਨਾ ਹੈ ਕਿ “ਪਰਿਵਾਰ ਦੀ ਇੱਜਤ ਔਰਤ ਹੱਥ ਹੁੰਦੀ ਹੈ”। “ਬਾਬਲ ਦੀ ਪੱਗ ਨੂੰ ਦਾਗ ਨਾ ਲਾਵੀਂ”, “ਇੱਜਤ ਦੇ ਗਹਿਣੇ ਨੂੰ ਸਾਂਭ ਕੇ ਰੱਖਣ” ਜਾਂ “ਲਾਜ ਤੇ ਸ਼ਰਮ ਔਰਤ ਦਾ ਗਹਿਣਾ ਹੁੰਦੇ ਹਨ” ਆਦਿ ਦੀ ਸਿੱਖਿਆ ਕੁੜੀਆਂ ਨੂੰ ਬਚਪਨ ਤੋਂ ਹੀ ਮਿਲ਼ਣੀ ਸ਼ੁਰੂ ਹੋ ਜਾਂਦੀ ਹੈ। ਇੱਜਤ ਦੀ ਇਹ ਧਾਰਨਾ ਔਰਤ ਨੂੰ ਅਜ਼ਾਦ ਤੇ ਬਰਾਬਰ ਦਾ ਮਨੁੱਖ ਜਿਸਦਾ ਆਪਣੇ ਸਰੀਰ ’ਤੇ ਨਿੱਜੀ ਹੱਕ ਹੈ ਨੂੰ ਨਕਾਰਦੇ ਹੋਏ ਉਸਨੂੰ ਇੱਜਤ ਰੂਪੀ ਪਰਿਵਾਰ ਦੀ ਜਾਇਦਾਦ ਵਿੱਚ ਬਦਲ ਦਿੰਦੀ ਹੈ। ਔਰਤ ’ਤੇ ਇਹ ਦਬਾਅ ਬਚਪਨ ਤੋਂ ਹੀ ਬਣਾਇਆ ਜਾਂਦਾ ਹੈ ਕਿ ਉਹ ਪਰਿਵਾਰ ਦੇ ਇੱਜਤ ਰੂਪੀ ਗਹਿਣ ਨੂੰ ਕਿਸੇ ਵੀ ਕੀਮਤ ’ਤੇ ਨਾ ਗਵਾਵੇ। ਪਰਿਵਾਰ ਦੁਆਰਾ ਖਾਸ ਤੌਰ ’ਤੇ ਭਰਾ ਤੇ ਬਾਪ ਦੁਆਰਾ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਓਦੋਂ ਤੱਕ ਇਸ ਗਹਿਣੇ ਦੀ ਪਹਿਰੇਦਾਰੀ ਕੀਤੀ ਜਾਵੇ ਜਦ ਤੱਕ ਵਿਆਹ ਰਾਹੀਂ ਇਸ ਗਹਿਣੇ ਦੀ ਮਾਲਕੀ ਪਤੀ ਦੇ ਸਪੁਰਦ ਨਾ ਕਰ ਦਿੱਤੀ ਜਾਵੇ। ਇਸੇ ਮਾਨਸਿਕਤਾ ’ਚੋਂ ਔਰਤਾਂ ਉੱਪਰ ਪਹਿਰਾਵੇ, “ਪਰਾਏ” ਮਰਦ ਨਾਲ਼ ਦੋਸਤੀ ਇੱਥੋਂ ਤੱਕ ਕਿ ਬੋਲਣ ਆਦਿ ਜਿਹੀਆਂ ਤਰ੍ਹਾਂ-ਤਰ੍ਹਾਂ ਦੀ ਪਬੰਦੀਆਂ ਮੜੀਆਂ ਜਾਂਦੀਆਂ ਹਨ। ਇੱਕ ਇਨਸਾਨ ਵਜੋਂ ਔਰਤ ਦੀ ਨਿੱਜੀ ਇੱਛਾ, ਸੁਪਨਿਆਂ ਨੂੰ ਅਖੌਤੀ ਇੱਜਤ ਦੇ ਡਰ ਹੇਠ ਦਬਾ ਦਿੱਤਾ ਜਾਂਦਾ ਹੈ। ਅੱਗੇ ਇਹੀ ਜਗੀਰੂ ਯੁੱਗ ਦੀ ਸੜਾਂਦ ਮਾਰਦੀ ਮਾਨਸਿਕਤਾ ਔਰਤ ਦੀ ਇਨਸਾਨ ਵਜੋਂ ਹੋਂਦ ਨੂੰ ਨਕਾਰਦੀ ਹੈ, ਔਰਤ ਦਾ ਖੁਦ ਆਪਣੇ ਹੀ ਸਰੀਰੀ ’ਤੇ ਹੱਕ ਖੋਹਕੇ ਉਸਨੂੰ ਮਰਦ ਦੀ ਇੱਛਾ ਦੀ ਗੁਲਾਮ ਉਸ ਦੀ ਜਾਇਦਾਦ ਲਈ ਵਾਰਿਸ ਪੈਦਾ ਕਰਨ ਵਾਲ਼ੀ ਤੇ ਉਸ ਦੀਆਂ ਲੋੜਾਂ ਪੂਰੀਆਂ ਕਰਨ ਵਾਲ਼ੀ ਇੱਕ ਭੋਗਣਯੋਗ ਵਸਤੂ ਵਿੱਚ ਬਦਲ ਦਿੰਦੀ ਹੈ। ਇਹੀ ਕਾਰਨ ਹੈ ਕਿ ਵਿਆਹ ਤੋਂ ਪਹਿਲਾਂ ਕਿਸੇ ਮਰਦ ਨਾਲ਼ ਸਰੀਰਕ ਸਬੰਧ ਬਣਾਉਣ, ਆਪਣੀ ਮਰਜ਼ੀ ਨਾਲ਼ ਆਪਣਾ ਜੀਵਨ ਸਾਥੀ ਚੁਣਨ ਜਾਂ ਇੱਥੋਂ ਤੱਕ ਕਿ ਬਲਤਾਕਾਰ ਹੋਣ ’ਤੇ ਵੀ ਔਰਤ ਨੂੰ “ਅਪਵਿੱਤਰ” ਗਰਦਾਨ ਦਿੱਤਾ ਜਾਂਦਾ ਹੈ। ਉਸਨੂੰ ਇੱਕ ਮੁਜ਼ਰਿਮ ਵਜੋਂ ਦੇਖਿਆ ਜਾਂਦਾ ਹੈ ਜੋ ਆਪਣੀ “ਇੱਜਤ” ਗਵਾ ਚੁੱਕੀ ਹੈ। ਇਸੇ ਅਖੌਤੀ ਇੱਜਤ ਤੇ ਅਣਖ ਦੀ ਬਹਾਲੀ ਲਈ ਉਸਨੂੰ ਸਮਾਜ/ਪਰਿਵਾਰ ਵਿੱਚੋਂ ਛੇਕ ਦਿੱਤਾ ਜਾਂਦਾ ਹੈ, ਏਥੋਂ ਤੱਕ ਕਿ ਕਤਲ ਵੀ ਕਰ ਦਿੱਤਾ ਜਾਂਦਾ ਹੈ। ਅਣਖ ਦੇ ਨਾਂ ’ਤੇ ਹੁੰਦੇ ਕਤਲ ਵੀ ਇਸੇ ਮਰਦ ਪ੍ਰਧਾਨ ਮੁਸ਼ਕੀ ਹੋਈ ਜਗੀਰੂ ਮਾਨਸਿਕਤਾ ਦਾ ਪ੍ਰਗਟਾਵਾ ਹਨ। ਇਹੀ ਮਾਨਸਿਕਤਾ ਹੈ ਜੋ ਇੱਕ ਪਾਸੇ “ਅਣਖ” ਦੇ ਨਾਮ ‘ਤੇ ਆਪਦੀ ਧੀ ਭੈਣ ਦਾ ਕਤਲ ਕਰਦੀ ਤੇ ਦੂਜੇ ਪਾਸੇ ਪਣੀਪੁਰ ਵਰਗੀਆਂ ਵਹਿਸ਼ੀ ਘਟਨਾਵਾ ਨੂੰ ਅਜਾਮ ਦਿੰਦੀ ਹੈ।

Leave a Reply

Your email address will not be published. Required fields are marked *