ਹੰਕਾਰੀ ਮੰਤਰੀ ਭੁੱਲਰ ਦਾ ਹੰਕਾਰ ਤੋੜਨਾ ਅਤਿ ਜ਼ਰੂਰੀ – ਰਾਮਗੜ੍ਹੀਆ।
ਰਾਮਗੜ੍ਹੀਆ ਭਾਈਚਾਰੇ ਦੇ ਖਿਲਾਫ ਪਿਛਲੇ ਦਿਨੀ ਪੰਜਾਬ ਸਰਕਾਰ ਦੇ ਹੰਕਾਰੀ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਭੱਦੀ ਸ਼ਬਦਾਵਲੀ ਬੋਲੀ ਸੀ ਉਸ ਦੇ ਖਿਲਾਫ ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਵੱਲੋਂ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਦੀ ਅਗਵਾਈ ਹੇਠ ਪੰਜਾਬ ਦੀਆਂ ਸਮੁੱਚੀਆ ਟੀਮਾਂ ਵੱਲੋਂ ਪੰਜਾਬ ਭਰ ਵਿੱਚ ਪੁਤਲੇ ਫੁਕੇ ਗਏ ਸਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਰਹਾਇਸ਼ ਅੱਗੇ ਧਰਨਾ ਲਾ ਕੇ ਮੰਗ ਪੱਤਰ ਦਿੱਤਾ ਗਿਆ ਸੀ ਪਰ ਲਾਲਜੀਤ ਭੁੱਲਰ ਖਿਲਾਫ ਮੁੱਖ ਮੰਤਰੀ ਮਾਨ ਸਾਬ ਨੇ ਕੋਈ ਕਾਰਵਾਈ ਨਹੀ ਕੀਤੀ ਰੋਸ ਵਜੋ ਜਥੇਬੰਦੀ ਨੇ ਹਲਕਾ ਖਡੂਰ ਸਾਹਿਬ ਦੇ ਸਾਰੇ ਵਿਧਾਨ ਸਭਾ ਹਲਕਿਆ ਅੰਦਰ ਪ੍ਰਚਾਰ ਕਰਨ ਦਾ ਮੰਨ ਬਣਾਇਆ ਮਿਤੀ 26 ਤੋਂ 29 ਮਈ ਤੱਕ ਜ਼ੀਰਾ, ਮੱਖੂ, ਸੁਲਤਾਨਪੁਰ ਲੋਧੀ, ਕਪੂਰਥਲਾ, ਖਡੂਰ ਸਾਹਿਬ, ਬਾਬਾ ਬਕਾਲਾ, ਜੰਡੀਆਲਾ ਗੁਰੂ, ਤਰਨ ਤਾਰਨ, ਪੱਟੀ ਅਤੇ ਖੇਮਕਰਨ ਵਿਖੇ ਰਾਮਗੜ੍ਹੀਆ ਅਕਾਲ ਜਥੇਬੰਦੀ ਦੀਆਂ ਟੀਮਾਂ ਨੇ ਪਹੁੰਚ ਕੇ ਆਪਣੇ ਭਾਈਚਾਰੇ ਨਾਲ ਮੀਟਿੰਗਾ ਕੀਤੀਆ ਸਮੁੱਚੇ ਭਾਈਚਾਰੇ ਨੂੰ ਬੇਨਤੀ ਕੀਤੀ ਕਿ ਲਾਲਜੀਤ ਭੁੱਲਰ ਦਾ ਹੰਕਾਰ ਕੱਢਿਆ ਜਾਵੇ ਉਸ ਨੂੰ ਹਰਾਇਆ ਜਾਵੇ। ਅੱਜ ਇਤਿਹਾਸਿਕ ਪਿੰਡ ਸੁਰ ਸਿੰਘ ਵਿਖੇ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਨੇ ਆਪਣੇ ਭਾਈਚਾਰੇ ਨੂੰ ਆਪਣੀ ਦਸਤਾਰ ਉਤਾਰ ਕੇ ਬੇਨਤੀ ਕੀਤੀ ਕਿ ਆਪਣੀ ਪੱਗ ਦਾ ਸਵਾਲ ਹੈ ਆਪਣੀ ਅਣਖ ਦਾ ਸਵਾਲ ਹੈ। ਰਾਮਗੜ੍ਹੀਆ ਨੇ ਕਿਹਾ ਕਿ 4 ਮਈ ਨੂੰ ਹੰਕਾਰੀ ਮੰਤਰੀ ਭੁੱਲਰ ਹੰਕਾਰ ਤੋੜ ਕੇ 5 ਮਈ ਨੂੰ ਦੁਬਾਰਾ ਦਸਤਾਰ ਸਜਾਵਾਂਗਾ। ਇਸ ਮੌਕੇ ਸੂਬਾ ਚੇਅਰਮੈਨ ਜਗਜੀਤ ਸਿੰਘ ਸੱਗੂ, ਸੂਬਾ ਪ੍ਰਧਾਨ ਬਲਵਿੰਦਰ ਸਿੰਘ ਕਲਸੀ, ਮੁੱਖ ਬੁਲਾਰਾ ਕਵਰਬੀਰ ਸਿੰਘ ਮੰਜਲ, ਗੁਰਜੰਟ ਸਿੰਘ ਧੀਮਾਨ, ਜਰਨੈਲ ਸਿੰਘ ਸੱਗੂ, ਮੁਕੰਦ ਸਿੰਘ, ਜਰਨੈਲ ਸਿੰਘ, ਪਰਵਿੰਦਰ ਸਿੰਘ ਰੁਪਾਲ, ਗੁਰਵਿੰਦਰ ਸਿੰਘ ਦਿੳਸੀ, ਧੰਨਦੇਵ ਸਿੰਘ, ਨਿਰਭੈ ਸਿੰਘ, ਨਰਿੰਦਰ ਸਿੰਘ ਘਟੌੜਾ, ਗੁਰਚਰਨ ਸਿੰਘ ਵਿਰਦੀ, ਜਗਤਾਰ ਸਿੰਘ, ਜਸਪ੍ਰੀਤ ਸਿੰਘ ਸੱਗੂ, ਸਵਰਨ ਸਿੰਘ, ਰਾਜਵਿੰਦਰ ਸਿੰਘ, ਗੁਰਪਾਲ ਸਿੰਘ ਸੁਖਵਿੰਦਰ ਸਿੰਘ, ਹਰਮੇਸ ਸਿੰਘ, ਬਲਜੀਤ ਸਿੰਘ, ਬਾਬਾ ਬੁੱਧ ਸਿੰਘ, ਭਰਭੂਰ ਸਿੰਘ, ਰਣਜੀਤ ਸਿੰਘ, ਗੁਰਤੇਜ ਸਿੰਘ, ਬਲਵੀਰ ਸਿੰਘ ਅਤੇ ਹੋਰ ਵੀ ਮੈੰਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।