ਅੱਜ ਮਹਾਸ਼ਿਵਰਾਤ੍ਰੀ ਦੇ ਤਿਉਹਾਰ ਤੇ ਸਰਹੰਦੀ ਗੇਟ ਬੁੰਦੇਲਾ ਮੰਦਿਰ ਨਜਦੀਕ ਸੰਗਮ ਕੇਟਰਰ ਪ੍ਰਾਵੀਏਟ ਲਿਮਿਟਿਡ ਪਟਿਆਲਾ ਦੇ ਸ਼੍ਰੀ ਪ੍ਰਿੰਸ ਖਰਬੰਦਾ ਜੀ ਅਤੇ ਉਹਨਾਂ ਦੇ ਪਰਿਵਾਰਿਕ ਮੈਮਬਰਾਂ ਵਲੋਂ ਅਤੇ ਭਗਵਾਨ ਸ਼ਿਵ ਦੇ ਭਗਤ ਸ਼੍ਰੀ ਰਾਕੇਸ਼ ਸਕਸੇਨਾ ਜੀ ਵਲੋਂ ਆਪਣੇ ਸਹਿਯੋਗੀਆਂ ਸ. ਸੰਦੀਪ ਸਿੰਘ ਸਲੂਜਾ, ਸ਼੍ਰੀ ਰਾਜ ਕੁਮਾਰ ,ਸ਼੍ਰੀ ਸੌਰਭ ਸਕਸੇਨਾ, ਸ.ਅਜੀਤ ਸਿੰਘ, ਸਤਿਅਮ ਖੁਰਾਣਾ, ਗੌਰਵ ਕੁਮਾਰ, ਮਨੋਜ ਕੁਮਾਰ,ਮੌਜੀ ਦੇ ਸਹਿਯੋਗ ਨਾਲ ਕਰੀਬ 35 ਸਾਲਾਂ ਤੋਂ ਮਹਾਸ਼ਿਵ ਰਾਤਰੀ ਦੇ ਤਿਊਹਾਰ ਪਰ ਭਗਵਾਨ ਸ਼ਿਵ ਦੇ ਬਰਾਤੀਆਂ ਲਈ ਭਾਂਗ, ਪਕੌੜੇ ਅਤੇ ਫ਼ਲ ਦੀ ਸੇਵਾ ਕਰਦੇ ਆ ਰਹੇ ਹਨ ਨੇ ਅੱਜ ਭਗਵਾਨ ਸ਼ਿਵ ਜੀ ਦੇ ਵਿਵਾਹ ਮੌਕੇ ਭਗਵਾਨ ਸ਼ਿਵ ਜੀ ਦੇ ਬਰਾਤੀਆਂ ਲਈ ਫ਼ਲ ਅਤੇ ਪਕੌੜਿਆਂ ਦਾ ਬਹੁਤ ਵੱਡਾ ਲੰਗਰ ਲਗਾਇਆ ਗਿਆ। ਇਸ ਮੌਕੇ ਪਟਿਆਲਾ ਦੇ ਆਮ ਆਦਮੀ ਪਾਰਟੀ ਦੇ ਮੇਅਰ ਸ਼੍ਰੀ ਕੁੰਦਨ ਗੋਗਿਆ ਜੀ ਨੇ ਪੰਡਾਲ ਵਿਚ ਆਕੇ ਆਪਣੇ ਹੱਥੋਂ ਸ਼ਿਵ ਬਰਾਤੀਆਂ ਲਈ ਫ਼ਲ ਪਕੌੜਿਆਂ ਦੀ ਸੇਵਾ ਕਰਕੇ ਆਪਣੀ ਹਾਜ਼ਰੀ ਲਗਵਾਈ ।*