ਵੰਦੇ ਮਾਤਰਮ ਦਲ ਨੇ ਧਾਰਮਿਕ ਇਕਾਈ ਦਾ ਕੀਤਾ ਗਠਨ

ਸ੍ਰੀ ਰਾਮ ਦਰਬਾਰ ਮੰਦਿਰ ਦੇ ਨਵ ਨਿਰਮਾਨ ਲਈ ਜਲਦੀ ਸ਼ੁਰੂ ਹੋਵੇਗੀ ਕਾਰ ਸੇਵਾ : ਅਨੁਰਾਗ ਸ਼ਰਮਾ

ਪਟਿਆਲਾ ( 14 ਅਪ੍ਰੈਲ ) ਪਟਿਆਲਾ ਸ਼ਹਿਰ ਵਿੱਚ ਲਗਭਗ 200 ਸਾਲ ਪ੍ਰਾਚੀਨ ਇਤਿਹਾਸਿਕ ਸ੍ਰੀ ਰਾਮ ਭਗਵਾਨ ਜੀ ਦਾ ਮੰਦਿਰ ਜੋ ਕਿ ਪਿਛਲੇ ਇੱਕ ਸਾਲ ਤੋਂ ਬੰਦ ਸੀ। ਇਸ ਨੂੰ ਬੰਦ ਦੇਖ ਜਿੱਥੇ ਰਾਮ ਭਗਤਾਂ ਦੇ ਮਨਾਂ ਵਿੱਚ ਰੋਸ਼ ਸੀ ਉਥੇ ਹੀ ਮੋਹਲ਼ਾ ਨਿਵਾਸੀ ਬੜੇ ਪ੍ਰਸ਼ਾਂਨ ਸਨ। ਉਹਨਾਂ ਵੱਲੋਂ ਵੰਦੇ ਮਾਤਰਮ ਦਲ ਨਾਲ ਸੰਪਰਕ ਸਾਧਿਆ ਗਿਆ। ਕਿਉਂਕਿ ਇਸ ਇਲਾਕੇ ਦੇ ਵੰਦੇ ਮਾਤਰਮ ਦਲ ਦੀ ਟੀਮ ਦੇ ਨੌਜਵਾਨ ਰਹਿੰਦੇ ਹਨ। ਉਹਨਾਂ ਨੇ ਇਹ ਸਾਰਾ ਮਾਮਲਾ ਵੰਦੇ ਮਾਤਰਮ ਦਲ ਦੇ ਪ੍ਰਧਾਨ ਅਨੁਰਾਗ ਸ਼ਰਮਾ ਦੇ ਧਿਆਨ ਵਿੱਚ ਲਿਆਂਦਾ ਉਸ ਤੋਂ ਬਾਅਦ ਅਨੁਰਾਗ ਸ਼ਰਮਾ, ਤੇ ਸੁਸ਼ੀਲ ਨਈਅਰ, ਅਤੇ ਸਾਰੀ ਟੀਮ ਵੱਲੋਂ ਯਤਨ ਕੀਤੇ ਗਏ ਤੇ ਵੰਦੇ ਮਾਤਰਮ ਦਲ ਦੀ ਸਾਰੀ ਟੀਮ ਨੇ ਇੱਕਜੁੱਟ ਹੋ ਕੇ ਤੇ ਪਟਿਆਲਾ ਸ਼ਹਿਰ ਦੇ ਜਾਗਦੀ ਜਮੀਰ ਵਾਲੇ ਸਨਾਤਨੀਆਂ ਨੇ ਉਹਨਾਂ ਦਾ ਸਾਥ ਦਿੱਤਾ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਤਹਿਸੀਲਦਾਰ ਪਟਿਆਲਾ ਅਤੇ ਡੀ ਐਸ ਪੀ ਸਿਟੀ ਵਨ ਸਤਨਾਮ ਸਿੰਘ ਜੀ ਦੀ ਮਜੂਦਗੀ ਵਿੱਚ ਚਾਰ ਅਪ੍ਰੈਲ ਨੂੰ ਮੰਦਿਰ ਦੇ ਕਪਾੜ ਖੋਲ ਦਿੱਤੇ ਗਏ। ਇਸ ਨਾਲ ਜਿੱਥੇ ਮਹੌਲਾ ਨਿਵਾਸੀਆਂ ਦੇ ਮੰਨ ਖੁਸ਼ੀ ਨਾਲ ਭਰ ਗਏ। ਉੱਥੇ ਹੀ ਪੁਰੇ ਸ਼ਹਿਰ ਦੇ ਰਾਮ ਭਗਤਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਓਸ ਦਿਨ ਹੀ ਵੰਦੇ ਮਾਤਰਮ ਦਲ ਵੱਲੋਂ ਸ੍ਰੀ ਰਾਮ ਦਰਬਾਰ ਮੰਦਿਰ ਦੇ ਨਿਰਮਾਣ ਦਾ ਜਿੰਮਾ ਚੱਕਿਆ ਗਿਆ ਸੀ। ਇਸੇ ਦੇ ਨਾਲ ਮੰਦਿਰ ਖੁਲਣ ਦੇ ਦਿਨ ਤੋਂ ਹੀ ਸੁਸ਼ੀਲ ਨਈਅਰ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਸਫੇਦੀ ਰੰਗ ਰੋਗਨ ਅਤੇ ਮੰਦਿਰ ਵਿੱਚ ਬਿਜਲੀ ਦੇ ਸਾਰੇ ਪ੍ਰਬੰਧ 21 ਹਜਾਰ ਰੁਪਏ ਖਰਚ ਕਰ ਕਰਵਾਏ ਗਏ। ਹੁਣ ਜਲਦ ਹੀ ਇਸ ਦਾ ਨਿਰਮਾਣ ਸ਼ੁਰੂ ਕੀਤਾ ਜਾਏਗਾ। ਇਸ ਲਈ ਸ਼ਹਿਰ ਨਿਵਾਸੀਆਂ ਤੇ ਰਾਮ ਭਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਵੱਧ ਚੜ ਕੇ ਸਹਿਯੋਗ ਕਰਨ ਤਾਂ ਜੋ ਰਾਮ ਭਗਵਾਨ ਦਾ ਇਹ ਦਰਬਾਰ ਫਿਰ ਤੋਂ ਖੂਬਸੂਰਤ ਦਿੱਖ ਦੇ ਨਾਲ ਸਸ਼ੋਭਿਤ ਹੋ ਸਕੇ। ਇਸ ਦੇ ਲਈ ਸੇਵਾਦਾਰਾਂ ਦੀ ਜਰੂਰਤ ਨੂੰ ਦੇਖਦੇ ਹੋਏ ਮਹੱਲਾ ਨਿਵਾਸੀਆਂ ਵਿੱਚੋਂ ਵੰਦੇ ਮਾਤਰਮ ਦਲ ਦੀ ਧਾਰਮਿਕ ਇਕਾਈ ਦਾ ਗਠਨ ਕੀਤਾ ਗਿਆ। ਬੀਤੇ ਐਤਵਾਰ ਨੂੰ ਵੰਦੇ ਮਾਤਰਮ ਦਲ ਦੇ ਪ੍ਰਧਾਨ, ਅਤੇ ਸਪੀਚ ਸੈਕਟਰੀ ਸੁਸ਼ੀਲ ਨਈਅਰ ਵੱਲੋਂ ਮੁਕੇਸ਼ ਕੁਮਾਰ ਨੂੰ ਪ੍ਰਧਾਨ ਥਾਪਿਆ ਗਿਆ, ਸੋਨੂ ਨੂੰ ਮੀਤ ਪ੍ਰਧਾਨ, ਲੱਕੀ ਨੂੰ ਸੈਕਰਟਰੀ ਦੇ ਨਾਲ ਨਾਲ ਵੱਡੀ ਗਿਣਤੀ ਨੌਜਵਾਨਾ ਨੂੰ ਮੈਂਬਰ ਬਨਾਇਆ ਗਿਆ ਇਸਦੇ ਨਾਲ ਹੀ ਮਹਿਲਾ ਸ਼ਕਤੀ ਨੂੰ ਵੀ ਇਸ ਇਕਾਈ ਵਿੱਚ ਜੋੜਿਆ ਗਿਆ। ਜੋ ਹਰ ਰੋਜ਼ ਮੰਦਿਰ ਵਿੱਚ ਭਜਨ ਕੀਰਤਨ ਕਰਦੇ ਹਨ। ਇਸ ਦੇ ਨਾਲ ਹੀ ਵੰਦੇ ਮਾਤਰਮ ਦਲ ਦੇ ਸਪੀਚ ਸੈਕਰਟਰੀ ਸੁਸ਼ੀਲ ਨੇ ਸਮਸਤ ਰਾਮ ਭਗਤਾਂ ਨੂੰ ਅਤੇ ਖਾਸ ਤੌਰ ਤੇ ਪਟਿਆਲਾ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਇਸ ਮੰਦਿਰ ਦਾ ਨਿਰਮਾਣ ਜਲਦ ਸ਼ੁਰੂ ਕਰਨਾ ਹੈ। ਜਿਸ ਦੇ ਵਿੱਚ ਬਹੁਤ ਖਰਚਾ ਹੈ। ਆਪ ਜੀ ਨੂੰ ਗੁਜ਼ਾਰਿਸ਼ ਕੀਤੀ ਜਾਂਦੀ ਹੈ ਕਿ ਆਪ ਜੀ ਵੱਲੋਂ ਜੋ ਵੀ ਨੇਕ ਕਮਾਈ ਵਿੱਚੋਂ ਸੀਮੈਂਟ ,ਰੇਤਾ, ਬਜਰੀ, ਇੱਟਾ ਜਾਂ ਮਜ਼ਦੂਰ ਮਿਸਤਰੀ ਦੀ ਦਿਹਾੜੀ ਦੀ ਸੇਵਾ ਕੀਤੀ ਜਾ ਸਕਦੀ ਹੈ। ਉਹ ਵੱਧ ਚੜ ਕੇ ਇਸ ਅਸਥਾਨ ਤੇ ਪਹੁੰਚ ਕੇ ਇਹ ਸੇਵਾ ਵਿੱਚ ਯੋਗਦਾਨ ਪਾਉਣ ਤਾਂ ਜੋ ਜਲਦ ਤੋਂ ਜਲਦ ਪ੍ਰਾਚੀਨ ਪ੍ਰਸਿੱਧ ਸ਼੍ਰੀ ਰਾਮ ਦਰਬਾਰ ਮੰਦਿਰ ਨੂੰ ਇੱਕ ਖੂਬਸੂਰਤ ਦਿੱਖ ਦਿੱਤੀ ਜਾ ਸਕੇ। ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਸ਼ਰਧਾਲੂ ਆ ਕੇ ਨਤਮਸਤਕ ਹੋ ਸਕਣ। ਮੰਦਿਰ ਖਲਵਾਨ ਸਹਿਯੋਗੀ ਸੱਜਣ ਰਹੇ ਵਰੁਣ ਜਿੰਦਲ, ਐਡਵੋਕੇਟ ਦਵਿੰਦਰ ਰਾਜਪੂਤ, ਅਮਰਦੀਪ ਭਾਟੀਆ,ਰਵਿੰਦਰ ਸੋਲੰਕੀ, ਰਵਿੰਦਰ ਗਾਂਧੀ , ਜਤਿਨ ਸ਼ਰਮਾ, ਮੁਕੇਸ਼ ਕੁਮਾਰ, ਸਮਸਤ ਮਹੋਲਾ ਨਿਵਾਸੀ ਮਜੂਦ ਰਹੇ।

Leave a Reply

Your email address will not be published. Required fields are marked *