ਵੰਦੇ ਮਾਤਰਮ ਦਲ ਦੇ ਮੰਚ ਤੇ ਹੋਵੇਗਾ ਟਿੱਪਰੀ ਮੁਕਾਬਲਾ ਝਾਂਕੀਆਂ, ਹੰਡੋਲੇ, ਟਿੱਪਰੀਆਂ ਨੂੰ ਦਿੱਤਾ ਜਾਵੇਗਾ ਨਗਦ ਇਨਾਮ, ਜੇਤੂ ਟੀਮ ਨੂੰ ਪਹਿਲਾ ਇਨਾਮ 32 ਇੰਚੀ ਐਲ ਈ ਡੀ ,

ਪਟਿਆਲਾ ਸ਼ਹਿਰ ਦਾ ਇਤਿਹਾਸਿਕ ਅਤੇ ਧਾਰਮਿਕ ਤਿਉਹਾਰ ਵਾਮਨ ਦੁਆਦਸੀ ਦਾ ਮੇਲਾ ਪਟਿਆਲਾ ਸ਼ਹਿਰ ਵਿੱਚ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਦੱਸ ਦਈਏ ਭਗਵਾਨ ਸ੍ਰੀ ਵਿਸ਼ਨੂ ਜੀ ਦੇ ਪੰਜਵੇਂ ਅਵਤਾਰ ਸ੍ਰੀ ਵਾਮਨ ਦੇਵਤਾ ਜੀ ਦਾ ਪੰਜਾਬ ਵਿੱਚ ਇਕਲੋਤਾ ਅਤੇ ਦੇਸ਼ ਵਿੱਚ ਦੂਸਰਾ ਮੰਦਿਰ ਪਟਿਆਲਾ ਵਿੱਚ ਸੁਸ਼ੋਭਿਤ ਹੈ । ਪੁਰਾਤਨ ਮਾਨਤਾਵਾਂ ਦੇ ਅਨੁਸਾਰ ਪਿਛਲੇ ਲੰਬੇ ਅਰਸੇ ਤੋਂ ਪਟਿਆਲਾ ਵਾਸੀ ਵਾਮਨ ਅਵਤਾਰ ਦਿਵਸ ਨੂੰ ਜਿੱਥੇ ਪਾਠ ਪੂਜਾ ਕਰ ਬੜੀ ਸ਼ਰਧਾ ਨਾਲ ਮਨਾਉਂਦੇ ਹਨ ਉਥੇ ਹੀ ਬਾਜ਼ਾਰਾਂ ਦੇ ਵਿੱਚ ਬਹੁਤ ਭਾਰੀ ਰੌਣਕਾਂ ਲੱਗਦੀਆਂ ਹਨ। ਸ਼ਰਧਾਲੂਆਂ ਵੱਲੋਂ ਭਗਵਾਨ ਦੀਆਂ ਮਨਮੋਹਕ ਝਾਕੀਆਂ, ਹੰਡੋਲੇ ਅਤੇ ਨੌਜਵਾਨਾਂ ਵੱਲੋਂ ਇਸ ਪ੍ਰਗਟ ਦਿਵਸ ਦੀ ਖੁਸ਼ੀ ਵਿੱਚ ਟਿੱਪਰੀਆਂ ਖੇਡ ਕੇ ਖੁਸ਼ੀ ਮਨਾਈ ਜਾਂਦੀ ਹੈ। ਇਹ ਟਿੱਪਰੀਆਂ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਦੇ ਵਿੱਚੋਂ ਹੁੰਦੇ ਹੋਏ ਸ੍ਰੀ ਵਾਮਨ ਅਵਤਾਰ ਮੰਦਿਰ ਵਿੱਚ ਪਹੁੰਚ ਕੇ ਭਗਵਾਨ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਉਂਦੀਆਂ ਹਨ। ਇਹਨਾਂ ਸਾਰੇ ਕਲਾਕਾਰਾਂ ਅਤੇ ਸ਼ਰਧਾਲੂਆਂ ਨੂੰ ਉਤਸਾਹਿਤ ਕਰਨ ਲਈ ਲੰਬੇ ਸਮੇਂ ਤੋਂ ਵੰਦੇ ਮਾਤਰਮ ਦਲ ਵਾਮਨ ਅਵਤਾਰ ਮੰਦਿਰ ਦੇ ਬਾਹਰ ਸਨੋਰੀ ਅੱਡਾ ਵਿਖੇ ਇੱਕ ਵਿਸ਼ਾਲ ਮੰਚ ਦਾ ਆਯੋਜਨ ਕਰਦਾ ਹੈ। ਪਿਛਲੇ ਕੁਝ ਸਾਲਾਂ ਤੋਂ ਬੰਦ ਹੋਏ ਟਿੱਪਰੀਆਂ ਦੇ ਮੁਕਾਬਲਿਆਂ ਨੂੰ ਦੁਬਾਰਾ ਵੰਦੇ ਮਾਤਰਮ ਦਲ ਵੱਲੋਂ ਆਰੰਭਿਆ ਗਿਆ ਹੈ । ਟਿੱਪਰੀ ਦੇ ਵਾਧੇ ਲਈ ਭਗਤਾਂ ਨੂੰ ਨਗਦ ਇਨਾਮ ਰਾਸ਼ੀ ਦੇ ਕੇ ਉਤਸਾਹਿਤ ਕਰਨ ਦਾ ਉਪਰਾਲਾ ਕੀਤਾ ਗਿਆ। ਇਸ ਆਯੋਜਨ ਨੂੰ ਹੋਰ ਪ੍ਰਫੱਲਿਤ ਕਰਨ ਲਈ ਪਟਿਆਲਾ ਸ਼ਹਿਰ ਦੀਆਂ ਵੱਖ-ਵੱਖ ਸ਼ਖਸ਼ੀਅਤਾਂ ਨੂੰ ਮੰਚ ਤੇ ਸੱਦਾ ਦਿੱਤਾ ਜਾਂਦਾ ਹੈ। ਇਸੇ ਲੜੀ ਤਹਿਤ ਅੱਜ ਪਟਿਆਲਾ ਸ਼ਹਿਰ ਦੀਆਂ ਵੱਖ ਵੱਖ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਸ਼ਖਸ਼ੀਅਤ ਨੂੰ ਵੰਦੇ ਮਾਤਰਮ ਦਲ ਦੇ ਪ੍ਰਧਾਨ ਅਨੁਰਾਗ ਸ਼ਰਮਾ, ਸਪੀਚ ਸੈਕਟਰੀ ਸੁਸ਼ੀਲ ਨਈਅਰ ,ਵਾਈਸ ਪ੍ਰਧਾਨ ਵਰੁਣ ਕੌਸ਼ਲ, ਫਾਊਂਡਰ ਮੈਂਬਰ ਗੁਰਪ੍ਰੀਤ ਸਿੰਘ ਗੁਰੀ, ਯੁਵਾ ਆਗੂ ਧਨਵੀਰ ਧੀਮਾਨ ਵਿਸ਼ੇਸ਼ ਤੌਰ ਤੇ ਪਟਿਆਲਾ ਸ਼ਹਿਰ ਦੇ ਹਰਮਨ ਪਿਆਰੇ ਐਮ ਐਲ ਏ ਅਜੀਤਪਾਲ ਸਿੰਘ ਕੋਹਲੀ ਸਾਹਿਬ ਨੂੰ ਸੱਦਾ ਪੱਤਰ ਦੇ ਮੰਚ ਤੇ ਅਮੰਤ੍ਰਿਤ ਕਰਨ ਲਈ ਪਹੁੰਚੇ। ਇਸ ਮੇਲੇ ਨੂੰ ਹੋਰ ਪ੍ਰਫੁੱਲਤ ਕਰਨ ਲਈ ਅਤੇ ਸ਼ਰਧਾਲੂਆਂ ਵਿੱਚ ਉਤਸ਼ਾਹ ਪੈਦਾ ਕਰਨ ਲਈ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਇਸੇ ਤਰਹਾਂ ਮੰਚ ਲੱਗਦੇ ਹਨ ਅਤੇ ਵੰਦੇ ਮਾਤਰਮ ਦਲ ਵੱਲੋਂ ਸਾਰੇ ਮੰਚ ਸੰਚਾਲਕਾਂ ਨੂੰ ਬੇਨਤੀ ਹੈ ਕਿ ਟਿੱਪਰੀਆਂ ਅਤੇ ਝਾਂਕੀਆਂ ਲੈ ਕੇ ਆ ਰਹੇ ਸ਼ਰਧਾਲੂਆਂ ਨੂੰ ਨਗਦ ਰਾਸ਼ੀ ਇਨਾਮ ਦੇ ਕੇ ਉਤਸਾਹਿਤ ਕੀਤਾ ਜਾਵੇ । ਇਸ ਮੌਕੇ ਐਮ ਐਲ ਏ ਅਜੀਤਪਾਲ ਸਿੰਘ ਕੋਹਲੀ ਵੱਲੋਂ ਜਿੱਥੇ ਵੰਦੇ ਮਾਤਰਮ ਦਲ ਦੇ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਗਈ ਉੱਥੇ ਹੀ ਉਹਨਾਂ ਇਸ ਸ਼ਰਧਾ ਤੇ ਧੂਮਧਾਮ ਨਾਲ ਮਨਾਏ ਜਾਣ ਵਾਲੇ ਤਿਉਹਾਰ ਨੂੰ ਹੋਰ ਉਤਸਾਹਿਤ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ ਅਤੇ ਆਸ਼ਵਾਸਨ ਦਿੱਤਾ ਕਿ ਪਟਿਆਲਾ ਪ੍ਰਸ਼ਾਸਨ ਹਰ ਪ੍ਰਕਾਰ ਦੇ ਯਤਨ ਕਰਕੇ ਲੋਕਾਂ ਲਈ ਇਸ ਮੇਲੇ ਨੂੰ ਹੋਰ ਵੀ ਸੁਖਾਵਾਂ ਕਰੇਗਾ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਆ ਰਹੇ ਸ਼ਰਧਾਲੂਆਂ ਦੀ ਸੁਰੱਖਿਆ ਵਿਵਸਥਾ ਵਿੱਚ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਵਿਸ਼ੇਸ਼ ਤੌਰ ਤੇ ਟਰੈਫਿਕ ਪੁਲਿਸ ਵੱਲੋਂ ਟਰੈਫਿਕ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਬਾਜ਼ਾਰਾਂ ਵਿੱਚ ਡਿਊਟੀਆਂ ਨਿਭਾਈਆਂ ਜਾਣਗੀਆਂ ।

ਫੋਟੋ ਕੈਪਸ਼ਨ : ਐਮਐਲਏ ਅਜੀਤ ਪਾਲ ਸਿੰਘ ਕੋਲੀ ਨੂੰ ਸੱਦਾ ਪੱਤਰ ਦਿੰਦੇ ਵੰਦੇ ਮਾਤਰਮ ਦਲ ਦੇ ਮੈਂਬਰ

Leave a Reply

Your email address will not be published. Required fields are marked *