ਰਿਆਜ਼ ਮਿਊਜ਼ੀਕਲ ਫੋਰਮ (ਰਜਿ:), ਪਟਿਆਲਾ ਵਲੋਂ ਮਹੀਨਾਵਾਰ ਸੰਗੀਤਮਈ ਪ੍ਰੋਗਰਾਮ ਦਾ ਆਯੋਜਨ, ਭਾਸ਼ਾ ਭਵਨ, ਪਟਿਆਲਾ ਵਿਖੇ ਕਰਵਾਇਆ ਗਿਆ । ਸੁਸਾਇਟੀ ਦੇ ਸਰਪਰਸਤ ਸ੍ਰੀ ਸੁਸ਼ੀਲ ਕੁਮਾਰ ਅਤੇ ਪ੍ਰੈਸ ਸਕੱਤਰ ਜਗਪ੍ਰੀਤ ਸਿੰਘ ਮਹਾਜਨ ਨੇ ਦੱਸਿਆ ਕਿ ਸੁਸਾਇਟੀ ਵਲੋਂ ਹਰ ਮਹੀਨੇ ਅਜਿਹੀ ਸੰਗੀਤਮਈ ਪ੍ਰੋਗਰਾਮ ਕਰਵਾਏ ਜਾਂਦੇ ਹਨ, ਜਿਸ ਵਿੱਚ ਅੱਛੇ ਸਿੰਗਰਜ਼ ਨੂੰ ਸਟੇਜ ਤੇ ਗਾਉਣ ਦਾ ਮੌਕਾ ਦਿੱਤਾ ਜਾਂਦਾ ਹੈ । ਸ੍ਰੀ: ਸੁਸ਼ੀਲ ਕੁਮਾਰ ਵਲੋਂ ਭਗਵਾਨ ਸ੍ਰੀ: ਕ੍ਰਿਸ਼ਨ ਜੀ ਦੀ ਉਪਮਾ ਭਰੇ ਭਜਨ ਨਾਲ ਪ੍ਰੋਗਰਾਮ ਦੀ ਸ਼ੁਰਵਾਤ ਕੀਤੀ ਗਈ । ਸੁਸਾਇਟੀ ਦੇ ਮੈਂਬਰ ਸ੍ਰੀ ਦਵਿੰਦਰ ਸਿੰਘ ਸੇਠੀ, ਐਨ.ਕੇ.ਸ਼ਾਹੀ, ਮੈਡਮ ਅਰਵਿੰਦਰ ਕੌਰ, ਪ੍ਰਦੂਮਨ ਕੌਹਲੀ, ਐਡਵੋਕੇਟ ਬਲਬੀਰ ਸਿੰਘ, ਪਰਮਜੀਤ ਕੌਰ (ਐਨ.ਆਈ.ਐਸ), ਅਨੂਦੀਪ ਬ੍ਰਾੜ, ਸੁਰਿੰਦਰ ਸ਼ਰਮਾ ਤੋਂ ਇਲਾਵਾ ਸ੍ਰੀ. ਸ਼ਹਿਬਾਜ਼ ਸ਼ੇਫੀ, ਸ੍ਰੀ. ਏ.ਕੇ.ਸੂਦ, ਮਨਜੀਤ ਕੌਰ, ਲਲਿਤ ਛਾਬੜਾ, ਅਬਦੁਲ ਰਹੀਮ ਰਾਵਤ, ਚੰਦਨ ਸ਼ੁਕਲਾ, ਰਾਕੇਸ਼ ਗੁਪਤਾ, ਕਿਸ਼ੋਰ ਕੁਮਾਰ, ਬਸ਼ੀਰ ਸਿਆਣੀ, ਭੁਪਿੰਦਰ ਸਿੰਘ ਆਦਿ ਦੇ ਪੁਰਾਣੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ । ਇਸ ਮੌਕੇ ਤੇ ਵਿਸ਼ੇਸ਼ ਤੋਰ ਤੇ ਕੈਥਲ (ਹਰਿਆਣਾ) ਤੋਂ ਪਹੁੰਚੇ ਪ੍ਰੇਮ ਕੁਮਾਰ ਤੇ ਵਿਕਾਸ ਕੁਮਾਰ ਅਤੇ ਸਰਹਿੰਦ ਤੋਂ ਬਲਦੇਵ ਕ੍ਰਿਸ਼ਨ ਤੇ ਅਨਿਲ ਗੁੱਪਤਾ ਨੇ ਵੀ ਆਪਣੇ ਗੀਤਾਂ ਨਾਲ ਆਏ ਸਰੋਤਿਆਂ ਦਾ ਮੰਨ ਮੋਹ ਲਿਆ । ਪਰਮਜੀਤ ਕੌਰ ਨੇ ਸਟੇਜ ਸਕੱਤਰ ਦੀ ਭੂਮੀਕਾ ਨਿਭਾਈ । ਸੁਸ਼ੀਲ ਕੁਮਾਰ ਦੇ ਸਾਉਂਡ ਸਿਸਟਮ ਦੀ ਭਰਪੂਰ ਸ਼ਲਾਘਾ ਕੀਤੀ ਗਈ ।