ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਚੱਲਣ ਦੀ ਅੱਜ ਸਮਾਜ ਨੂੰ ਜਰੂਰਤ
ਪਟਿਆਲਾ ਸ਼ਹਿਰ ਦੀ ਸਿਰਮੋਰ ਸਮਾਜ ਸੇਵੀ ਸੰਸਥਾ ਵੰਦੇ ਮਾਤਰਮ ਦਲ ਵੱਲੋਂ ਹਮੇਸ਼ਾ ਹੀ ਚੰਗੇ ਕੰਮ ਕੀਤੇ ਜਾਂਦੇ ਹਨ ਚਾਹੇ ਫਿਰ ਬੇਜ਼ੁਬਾਨ ਪਸ਼ੂ ਪੰਛੀਆਂ ਦੀ ਸੇਵਾ ਸੰਭਾਲ ਹੋਵੇ ਜਾਂ ਫਿਰ ਖੂਨ ਦਾਨ ਵਰਗਾ ਮਹਾਨ ਦਾਨ ਹੋਵੇ। ਇਸ ਦੇ ਨਾਲ ਨਾਲ ਹੀ ਉਹਨਾਂ ਵੱਲੋਂ ਜਰੂਰਤਮੰਦ ਲੋਕਾਂ ਲਈ ਸਿਹਤ ਸੰਬੰਧੀ ਆ ਰਹੀਆਂ ਪਰੇਸ਼ਾਨੀਆਂ ਨੂੰ ਮੁੱਖ ਰੱਖਦੇ ਹੋਏ ਸੇਵਾ ਸ਼ੁਰੂ ਕੀਤੀ ਗਈ ਸੀ। ਇਸ ਸੇਵਾ ਦੇ ਤਹਿਤ ਅੱਜ ਪਹਿਲੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਗਰੀਬ ਪਰਿਵਾਰ ਜਿਸ ਵਿੱਚ ਪੰਜ ਧੀਆਂ ਹਨ ਦੀ ਇੱਕ ਧੀ ਦੀ ਅੱਖ ਵਿੱਚ ਵੱਡੀ ਦਿੱਕਤ ਹੋਣ ਕਰਕੇ ਉਸ ਨੂੰ ਖਾਸੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਸ ਦਾ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਆਪਰੇਸ਼ਨ ਕਰਵਾ ਲੈਂਜ ਪਵਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵੰਦੇ ਮਾਤਰਮ ਦਲ ਦੇ ਸਪੀਚ ਸੈਕਟਰੀ ਸੁਸ਼ੀਲ ਨਈਅਰ ਨੇ ਦੱਸਿਆ ਕਿ ਅੱਜ ਸਮਾਜ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਮਾਰਗ ਤੇ ਚੱਲਣ ਦੀ ਬਹੁਤ ਜਰੂਰਤ ਹੈ। ਇਨਸਾਨ ਹੀ ਇਨਸਾਨ ਦੀ ਮਦਦ ਕਰਨ ਲਈ ਅੱਗੇ ਵਧੇ ਤਾਂ ਫਿਰ ਉਹ ਸਮਾਂ ਦੂਰ ਨਹੀਂ ਜਦੋਂ ਕਿਸੇ ਨੂੰ ਵੀ ਕਿਸੇ ਦੀ ਮਦਦ ਦੀ ਜਰੂਰਤ ਨਹੀਂ ਪਵੇਗੀ। ਇਸੇ ਹੀ ਸੋਚ ਨੂੰ ਮੁੱਖ ਰੱਖਦੇ ਹੋਏ। ਜਦੋਂ ਸਾਡੇ ਕੋਲ ਇੱਕ ਵਿਅਕਤੀ ਨੇ ਪਹੁੰਚ ਕੀਤੀ ਜੋ ਕਿ ਛੋਟੇ ਮੋਟੇ ਕੰਮਕਾਰ ਕਰ ਆਪਣਾ ਪਰਿਵਾਰ ਪਾਲਣ ਦੇ ਸੰਘਰਸ਼ ਵਿੱਚ ਲੱਗਿਆ ਹੋਇਆ ਹੈ । ਉਸ ਪਰਿਵਾਰ ਵਿੱਚ ਪੰਜ ਧੀਆਂ ਹਨ ਜੋ ਕਿ ਬਹੁਤ ਹੀ ਹੋਣਹਾਰ ਹਨ ਪੜ੍ਹਾਈ ਵਿੱਚ ਵੀ ਅਤੇ ਖੇਡਾਂ ਵਿੱਚ ਵੀ ਮੈਡਲ ਜਿੱਤਦੀਆਂ ਹਨ। ਉਹਨਾਂ ਦੀ ਇੱਕ ਧੀ ਜੋ ਕਿ ਗਿਆਰਵੀਂ ਜਮਾਤ ਵਿੱਚ ਪੜਦੀ ਹੈ ਅਤੇ ਗੇਮ ਦੇ ਵਿੱਚ ਵੀ ਅੱਛੀ ਹੈ ਉਸਦੀ ਅੱਖ ਵਿੱਚ ਲੰਬੇ ਸਮੇਂ ਤੋਂ ਮੋਤੀਏ ਦੀ ਦਿਕੱਤ ਸੀ ਅਤੇ ਉਹ ਦਿੱਕਤ ਵੱਧਦੇ ਵੱਧਦੇ ਕਈ ਹੋਰ ਵਾਧੇ ਵਧਾ ਚੁੱਕੀ ਸੀ। ਜਿਸ ਕਰਕੇ ਉਸਦੀ ਅੱਖਾਂ ਦੀ ਰੌਸ਼ਨੀ ਵੀ ਜਾ ਸਕਦੀ ਸੀ। ਇਸ ਤੋਂ ਬਾਅਦ ਵੰਦੇ ਮਾਤਰਮ ਦਲ ਵੱਲੋਂ ਸਮਾਜ ਵਿੱਚ ਅਪੀਲ ਕੀਤੀ ਗਈ ਅਤੇ ਕਈ ਦਾਨੀ ਸੱਜਣਾਂ ਨੇ ਉਹਨਾਂ ਦਾ ਸਹਿਯੋਗ ਕੀਤਾ ਜਿਸ ਦੇ ਸਦਕਾ ਅੱਜ ਇਸ ਬੱਚੀ ਦਾ ਆਪਰੇਸ਼ਨ ਪਟਿਆਲਾ ਸ਼ਹਿਰ ਦੇ ਨਾਮੀ ਅੱਖਾਂ ਦੇ ਹਸਪਤਾਲ ਵਿੱਚ ਕਰਵਾਇਆ ਗਿਆ। ਦੱਸ ਦਈਏ ਜਿੱਥੇ ਸਮਾਜ ਦੇ ਵੱਖ-ਵੱਖ ਦਾਨੀ ਸੱਜਣਾਂ ਨੇ ਮਦਦ ਕੀਤੀ ਹੈ ਉੱਥੇ ਹੀ ਅਭਿਸ਼ੇਕ ਹਾਂਡਾ ਅੱਖਾਂ ਦੇ ਸਪੈਸ਼ਲ ਡਾਕਟਰ ਵੱਲੋਂ ਵੀ ਇਸ ਇਲਾਜ ਵਿੱਚ ਬਹੁਤ ਰਹਿਤ ਕੀਤੀ ਗਈ ਹੈ। ਇੱਥੇ ਹੀ ਸੁਸ਼ੀਲ ਨਈਅਰ ਨੇ ਇਹ ਵੀ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 13-13 ਵਾਲੇ ਫਲਸਫੇ ਨੂੰ ਮੁੱਖ ਰੱਖਦੇ ਹੋਏ ਇਸ ਸਾਲ ਦੇ ਵਿੱਚ ਅਗਲੇ ਗੁਰੂ ਪੂਰਬ ਤੱਕ 13 ਲੋਕਾਂ ਦਾ ਆਪਰੇਸ਼ਨ ਕਰਾਉਣ ਦਾ ਟੀਚਾ ਵੀ ਵੰਦੇ ਮਾਤਰਮ ਦਲ ਨੇ ਲਿੱਤਾ ਹੈ। ਜਿਸ ਵਿੱਚ ਸਮਾਜ ਦੇ ਦਾਨੀ ਸੱਜਣਾਂ ਅਤੇ ਵੰਦੇ ਮਾਤਰਮ ਦਲ ਦੀ ਟੀਮ ਦੇ ਸਹਿਯੋਗ ਦੀ ਉਹ ਹਮੇਸ਼ਾ ਉਮੀਦ ਰੱਖਦੇ ਹਨ ।
ਸੇਵਾ ਵੇਲੇ ਮੌਜੂਦ ਰਹੇ ਵੰਦੇ ਮਾਤਰਮ ਦਲ ਦੇ ਪ੍ਰਧਾਨ ਅਨੁਰਾਗ ਸ਼ਰਮਾ, ਸਪੀਚ ਸੈਕਟਰੀ ਸੁਸ਼ੀਲ ਨਈਅਰ, ਫਾਉਂਡਰ ਮੈਂਬਰ ਗੁਰਪ੍ਰੀਤ ਸਿੰਘ ਗੁਰੀ, ਵਰੁਣ ਕੌਸ਼ਲ, ਅਸ਼ਵਨੀ ਸ਼ਰਮਾ, ਰਿਦਾਨਸ਼ ਗੋਇਲ, ਦੀਪਕ ਸਿੰਘ, ਧਨਵੀਰ ਧਿਮਾਨ ਅਤੇ ਹੋਰ ਵੀ ਮੈਂਬਰ ਸਹਿਯੋਗ ਵਿੱਚ ਰਹੇ ।