ਪਟਿਆਲਾ (13 ਅਪ੍ਰੈਲ ) ਇਲੈਕਟਰੋਨਿਕ ਮੀਡੀਆ ਵੈਲਫੇਅਰ ਕਲੱਬ (ਰਜਿ:) ਅਤੇ ਪੀਟੀਏ ਮਿਊਜਿਕ ਵੱਲੋਂ ਵਿਸਾਖੀ ਦੇ ਤਿਉਹਾਰ ਨੂੰ ਸਮਰਪਿਤ “ਧੂਮਾਂ ਵਿਸਾਖੀ ਦੀਆਂ” ਪ੍ਰੋਗਰਾਮ ਨੌਰਥ ਜੋਨ ਕਲਚਰ ਸੈਂਟਰ ਭਾਸ਼ਾ ਵਿਭਾਗ ਵਿੱਖੇ ਕਰਵਾਇਆ ਗਿਆ। ਸ਼ੁੱਧ ਸੱਭਿਆਚਾਰਕ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਗਿੱਧੇ ਭੰਗੜੇ ਦੀਆਂ ਟੀਮਾਂ ਨੇ ਰੰਗ ਬੰਨਿਆ ਉੱਥੇ ਹੀ ਪੰਜਾਬੀ ਗਾਇਕੀ ਦੇ ਨਾਮੀ ਕਲਾਕਾਰਾਂ ਨੇ ਆਪਣੀ ਗਾਇਕੀ ਦੇ ਨਾਲ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੱਤੇ। ਪੀਟੀਏ ਮਿਊਜਿਕ ਵੱਲੋਂ ਕਰੋਕੇ ਦੇ ਤਹਿਤ ਆਏ ਗਾਇਕਾਂ ਨੇ ਇਸ ਪ੍ਰੋਗਰਾਮ ਵਿੱਚ 80/90 ਦਸ਼ਕ ਦੇ ਮੈਂਲੋਡੀ ਗੀਤਾਂ ਨਾਲ ਅਜਿਹਾ ਸਮਾਂ ਬੰਨਿਆ ਕਿ ਪਰਿਵਾਰਾਂ ਸਹਿਤ ਆਏ ਹੋਏ ਮਹਿਮਾਨਾਂ ਨੂੰ ਝੂਮਣ ਲਾ ਦਿੱਤਾ। ਇਸ ਪ੍ਰੋਗਰਾਮ ਵਿੱਚ ਜਿੱਥੇ ਸ਼ਹਿਰ ਦੀਆਂ ਸਮਾਜਿਕ ,ਧਾਰਮਿਕ ਅਤੇ ਸਿਆਸੀ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਉੱਥੇ ਹੀ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਵੀ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ। ਆਏ ਹੋਏ ਮਹਿਮਾਨਾਂ ਅਤੇ ਸ਼ਖਸ਼ੀਅਤਾਂ ਨੇ ਇਲੈਕਟਰੋਨਿਕ ਮੀਡੀਆ ਵੈਲਫੇਅਰ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਅਨੁਰਾਗ ਸ਼ਰਮਾ ਨੇ ਦੱਸਿਆ ਕਿ ਇਲੈਕਟਰੋਨਿਕ ਮੀਡੀਆ ਵੈਲਫੇਅਰ ਕਲੱਬ ਜਿੱਥੇ ਪੱਤਰਕਾਰਾਂ ਦੇ ਹੱਕ ਦੀ ਆਵਾਜ਼ ਉਠਾਉਂਦਾ ਆਇਆ ਹੈ ਉੱਥੇ ਹੀ ਸਮੇਂ ਸਮੇਂ ਤੇ ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਪਾਉਂਦਾ ਆ ਰਿਹਾ ਹੈ। ਪ੍ਰਧਾਨ ਅਨੁਰਾਗ ਸ਼ਰਮਾ ਨੇ ਦੱਸਿਆ ਕਿ ਅੱਜ ਦੀ ਨੌਜਵਾਨ ਪੀੜੀ ਜਿਹੜਾ ਆਪਣਾ ਸੱਭਿਆਚਾਰ ਭੁਲਦੇ ਜਾ ਰਹੀ ਹੈ ਇਸ ਪ੍ਰੋਗਰਾਮ ਦੇ ਤਹਿਤ ਅਸੀਂ ਆਪਣੇ ਯੂਥ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਦਾ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ। ਇਸ ਮੌਕੇ ਕਲੱਬ ਦੇ ਚੇਅਰਮੈਨ ਜਸਵੀਰ ਸਿੰਘ, ਜਨਰਲ ਸੈਕਟਰੀ ਚਰਨਜੀਤ ਸਿੰਘ ਕੋਹਲੀ, ਸੀਨੀਅਰ ਮੀਤ ਪ੍ਰਧਾਨ ਪਰਮਜੀਤ ਬੇਦੀ, ਮੀਤ ਪ੍ਰਧਾਨ ਦਮਨਪ੍ਰੀਤ ਸਿੰਘ, ਕੈਸ਼ੀਅਰ ਜਸਬੀਰ ਸਿੰਘ ਸੁਖੀਜਾ, ਪੀਆਰਓ ਸੁਖਮੀਤ ਸਿੰਘ, ਤਾਲਮੇਲ ਸੈਕਟਰੀ ਬਿੰਦਰ ਬਾਤੀਸ਼, ਐਗਜੀਕਿਊਟਿਵ ਮੈਂਬਰ ਦਰਸ਼ਨ ਅਹੂਜਾ, ਕੁਲਦੀਪ ਸਿੰਘ, ਗੁਰਦੀਪ ਸਿੰਘ ਮਾਹਲ ਮੈਂਬਰ, ਸੁਦਰਸ਼ਨ ਮਿੱਤਲ, ਮਨਿੰਦਰ ਸਿੰਘ ,ਰਜਨੀਸ਼ ਸਕਸੈਨਾ, ਗੁਰਚਰਨ ਸਿੰਘ ਚੰਨੀ , ਪਰਮਜੀਤ ਸਿੰਘ ਪਟਵਾਰੀ ਆਦਿ ਨੇ ਪ੍ਰੋਗਰਾਮ ਤਹਿਤ ਆਪਣੀਆਂ ਜਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ। ਇਸ ਸਾਰੇ ਪ੍ਰੋਗਰਾਮ ਨੂੰ ਮੰਚ ਤੋਂ ਸੰਚਾਲਨ ਕਲੱਬ ਦੇ ਸੀਨੀਅਰ ਮੈਂਬਰ ਸਪੀਚ ਸੈਕਟਰੀ ਜਗਜੀਤ ਸਿੰਘ ਸੱਗੂ ਨੇ ਕੀਤਾ,ਕਲੱਬ ਦੀ ਟੀਮ ਵੱਲੋਂ ਆਏ ਹੋਏ ਮਹਿਮਾਨਾਂ ਦੇ ਭਰਪੂਰ ਮਨੋਰੰਜਨ ਨਾਲ ਨਾਲ ਰਿਫਰੈਸ਼ਮੈਂਟ ਦੀ ਵੀ ਸੁਚੱਜੇ ਢੰਗ ਨਾਲ ਵਿਵਸਥਾ ਕੀਤੀ ਗਈ ਸੀ। ਕੁੱਲ ਮਿਲਾ ਕੇ “ਧੂਮਾ ਵਿਸਾਖੀ ਦੀਆਂ” ਇੱਕ ਯਾਦਗਾਰੀ ਪ੍ਰੋਗਰਾਮ ਹੋ ਨਿਬੜਿਆ ਜੋ ਪਟਿਆਲਵੀਆਂ ਦੇ ਇੱਕ ਅਰਸਾ ਚੇਤੇ ਰਹੇਗਾ।