ਸਰਬੰਸਦਾਨੀ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਨ ਤੇ ਸਕੂਟਰ ਮਾਰਕੀਟ ਤ੍ਰਿਪੜੀ ਮੋੜ ਪਟਿਆਲਾ ਵਲੋ ਸਰਬੱਤ ਦੇ ਭਲੇ ਲਈ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਉਸ ਉਪਰੰਤ ਗੁਰੂ ਕਾ ਲੰਗਰ ਗੋਭੀ ਦੇ ਪਕੋੜੇ, ਨਿਊਟਰੀ, ਦੁੱਧ, ਟਮਾਟੋ ਸੂਪ ਅਤੇ ਚਾਹ ਦਾ ਅਤੁੱਟ ਲੰਗਰ ਵਰਤਾਇਆ ਗਿਆ ਇਸ ਸ਼ੁਭ ਮੋਕੇ ਉਪਰ ਸਤਵਿੰਦਰ ਸਿੰਘ ਨਿੱਕੀ ਪ੍ਰਧਾਨ, ਸਕੂਟਰ ਮਾਰਕੀਟ ਤ੍ਰਿਪੜੀ ਮੋੜ ਪਟਿਆਲਾ ਅਤੇ ਸਤਗੁਰ ਟਰੇਡਜ ਅਤੇ ਸਰਦਾਰ ਮੋਟਰਜ਼, ਐਸ.ਐਚ.ਓ. ਆਟੋ ਡੀਲਰ ਵੱਲੋਂ ਅਰਦਾਸ ਕਰਵਾਈ ਗਈ ਅਤੇ ਗੁਰੂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸੁਦਰਸ਼ਨ ਮਿੱਤਲ ਪ੍ਰੈਸ ਸੈਕਟਰੀ, ਜਸਵਿੰਦਰ ਸੈਂਡੀ, ਭਗਵਾਨ ਜਗਲ ਨਾਥ ਰੱਥ ਯਾਤਰਾ ਸਪੈਸ਼ਨ ਤੌਰ ਤੇ ਪਹੁੰਚੇ। ਇਸ ਮੌਕੇ ਹੈਪੀ ਸਿੰਘ, ਸੰਜੂ ਸਿੰਘ, ਸੰਜੇ ਕੁਮਾਰ, ਗੁਰੀ ਕੁਮਾਰ, ਹਰਚਰਨ ਸਿੰਘ, ਅਮਰ ਸਿੰਘ ਆਦਿ ਵਲੋਂ ਸੇਵਾ ਕੀਤੀ ਗਈ।